ਟਕਸਾਲੀ ਅਤੇ ਜ਼ਿਲ੍ਹਾ ਲੀਡਰਸ਼ਿਪ ਨੇ ਦਿੱਤਾ ਮੁਕੰਮਲ ਇਕਜੁੱਟਤਾ ਦਾ ਸਬੂਤ ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ ਪੰਜਾਬ ਵਿਚ ਲੱਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਘਰ ਚੋਹਲਾ ਸਾਹਿਬ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ਜ਼ਿਲ੍ਹਾ ਪ੍ਰਧਾਨ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿਚ ਸਮੁੱਚੀ ਖਡੂਰ ਸਾਹਿਬ ਦੀ ਜ਼ਿਲ੍ਹਾ ਜਥੇਬੰਦੀ ਅਤੇ ਟਕਸਾਲੀ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਪਾਰਟੀ ਦੀ ਮਜ਼ਬੂਤੀ ਅਤੇ ਜ਼ਮੀਨੀ ਪੱਧਰ ਤੇ ਮੁਕੰਮਲ ਏਕੇ ਦਾ ਸਬੂਤ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਡਟ ਕੇ ਪਹਿਰਾ ਦਿੰਦਾ ਰਿਹਾ ਹੈ ਅਤੇ ਅੱਜ ਦਾ ਇਹ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਰਟੀ ਦੇ ਅਸਲ ਵਾਰਿਸ ਅਤੇ ਟਕਸਾਲੀ ਵਰਕਰ ਪੂਰੀ ਤਰ੍ਹਾਂ ਇਕਜੁੱਟ ਹਨ। ਇਸ ਵਿਸ਼ਾਲ ਧਰਨੇ ਵਿਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜਰੀ ਭਰੀ ਜਿਨ੍ਹਾਂ ਵਿਚ ਮੁੱਖ ਤੌਰ ਤੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐੱਸਜੀਪੀਸੀ, ਜਥੇਦਾਰ ਦਲਬੀਰ ਸਿੰਘ ਜਹਾਂਗੀਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਸ਼ੇਖ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਜਗਜੀਤ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਗਤਾਰ ਸਿੰਘ ਧੂੰਦਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ, ਮਨਜਿੰਦਰ ਸਿੰਘ ਲਾਟੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਗਿਆਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗੀਰ ਕੌਰ ਮਾਣੋਚਾਹਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਿਲਬਾਗ਼ ਸਿੰਘ ਕਾਹਲਵਾਂ ਸਾਬਕਾ ਸਰਪੰਚ, ਅਮਰੀਕ ਸਿੰਘ ਪੱਖੋਕੇ ਸਾਬਕਾ ਚੇਅਰਮੈਨ, ਅਵਤਾਰ ਸਿੰਘ ਸੰਧੂ ਚੋਹਲਾ ਸਾਹਿਬ, ਇੰਦਰ ਸਿੰਘ ਬਾਠ। ਕੰਵਰਦੀਪ ਸਿੰਘ ਬ੍ਰਹਮਪੁਰਾ, ਰਘਬੀਰ ਸਿੰਘ ਬ੍ਰਹਮਪੁਰਾ, ਪਰਮਜੀਤ ਸਿੰਘ ਬਾਠ ਬਲਾਕ ਸੰਮਤੀ ਮੈਂਬਰ, ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਦਲੇਰ ਸਿੰਘ ਕਰਮੂੰਵਾਲਾ ਮੈਂਬਰ ਬਲਾਕ ਸੰਮਤੀ, ਰਣਜੀਤ ਸਿੰਘ ਰਾਣਾ ਸਹਿਜਾ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀਵਲਾਹ, ਦਵਿੰਦਰ ਸਿੰਘ ਵਰ੍ਹਿਆਂ, ਰੇਸ਼ਮ ਸਿੰਘ ਸੰਘਾ, ਲਖਵਿੰਦਰ ਸਿੰਘ ਕੱਦਗਿੱਲ ਬਲਾਕ ਸੰਮਤੀ ਮੈਂਬਰ, ਹੀਰਾ ਸਿੰਘ ਦੇਊ, ਬਲਦੇਵ ਸਿੰਘ ਚੇਅਰਮੈਨ, ਬਿਕਰਮਜੀਤ ਸਿੰਘ ਬਾਗੜੀਆ, ਇੰਦਰਜੀਤ ਸਿੰਘ ਸਾਬਕਾ ਸਰਪੰਚ ਕਰਮੂੰਵਾਲਾ। ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ, ਰਤਨ ਸਿੰਘ ਫ਼ਤਿਆਬਾਦ, ਕੁਲਦੀਪ ਸਿੰਘ ਮੈਂਬਰ ਪੰਚਾਇਤ, ਕਪੂਰ ਸਿੰਘ ਸਾਬਕਾ ਸਰਪੰਚ ਘੜਕਾ, ਗੁਰਵਿੰਦਰ ਸਿੰਘ ਬੱਲ ਘੜਕਾ, ਜਗਰੂਪ ਸਿੰਘ ਪੱਖੋਪੂਰ, ਜੁਝਾਰ ਸਿੰਘ ਘੜਕਾ, ਸ਼ਿੰਗਾਰਾ ਸਿੰਘ ਸਾਬਕਾ ਸਰਪੰਚ ਵਰ੍ਹਿਆਂ ਨਵਾਂ, ਜਗਰੂਪ ਸਿੰਘ ਸਾਬਕਾ ਸਰਪੰਚ ਭੱਠਲ ਭਾਈਕੇ, ਦਲਬੀਰ ਸਿੰਘ ਸਾਬਕਾ ਸਾਬਕਾ ਸਰਪੰਚ ਚੋਹਲਾ ਸਾਹਿਬ, ਡਾਕਟਰ ਜਤਿੰਦਰ ਸਿੰਘ, ਜਸਵੰਤ ਸਿੰਘ ਜੱਟਾਂ ਕੱਦਗਿੱਲ, ਲਖਵਿੰਦਰ ਸਿੰਘ ਕੱਦਗਿੱਲ, ਹਰਵੰਤ ਸਿੰਘ ਬਾਗੜੀਆ, ਹਰਜਿੰਦਰ ਸਿੰਘ ਜਿੰਦਾ ਆੜ੍ਹਤੀਆ, ਪਰਮਜੀਤ ਸਿੰਘ, ਰਣਜੀਤ ਸਿੰਘ ਕਵੀਸ਼ਰ, ਨਰਿੰਦਰ ਸਿੰਘ ਸਾਬਕਾ ਸਰਪੰਚ ਖਡੂਰ ਸਾਹਿਬ। ਸੁਖਜਿੰਦਰ ਸਿੰਘ ਲਾਡੀ ਖਡੂਰ ਸਾਹਿਬ, ਜਥੇਦਾਰ ਮੇਘ ਸਿੰਘ, ਰਣਜੀਤ ਸਿੰਘ ਪੱਪੂ, ਕਸ਼ਮੀਰ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਫੌਜੀ ਸਾਬਕਾ ਸਰਪੰਚ ਰਾਣੀਵਲਾਹ, ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ,ਚੰਦ ਸਿੰਘ ਭੈਲ, ਚਰਨਜੀਤ ਸਿੰਘ ਭੈਲ਼, ਸੁੱਖਾ ਸਿੰਘ ਭੈਲ, ਕਾਬਲ ਸਿੰਘ ਭੈਲ, ਗੁਰਨਾਮ ਸਿੰਘ ਭੁਰੇ ਗਿੱਲ, ਕੁਲਵੰਤ ਸਿੰਘ ਮਾਣੋਚਾਹਲ ਖ਼ੁਰਦ, ਪਲਵਿੰਦਰ ਸਿੰਘ ਪਿੰਕਾ, ਰਸ਼ਪਾਲ ਸਿੰਘ ਜੀਓਬਾਲਾ, ਗੁਰਵਿੰਦਰ ਸਿੰਘ ਗਿੱਲ ਵੜੈਚ, ਸਰਮੈਣ ਸਿੰਘ ਵਾਂ, ਜਗਜੀਤ ਸਿੰਘ ਸਰਾਈ ਦੀਵਾਨਾਂ, ਸਰਵਨ ਸਿੰਘ ਐਮਾ ਮਲ੍ਹੀਆ, ਗੁਰਿੰਦਰ ਸਿੰਘ ਭੈਣੀ ਮੱਟੂਆ, ਬਲਬੀਰ ਸਿੰਘ ਗਿੱਲ, ਨਿਰਮਲ ਸਿੰਘ ਜਰਮਸਤਪੁਰ, ਗੁਰਪ੍ਰੀਤ ਸਿੰਘ ਗੋਪੀ ਕੋਟ ਧਰਮਚੰਦ, ਨਿਸ਼ਾਨ ਸਿੰਘ ਡਾਲੇਕੇ, ਜੋਤਾਂ ਪ੍ਰਧਾਨ ਡਾਲੇਕੇ, ਅਮਰਜੀਤ ਸਿੰਘ ਵਲੀਪੁਰ, ਭੁਪਿੰਦਰ ਸਿੰਘ ਭਿੰਦਾ ਜਹਾਂਗੀਰ, ਅੰਗਰੇਜ ਸਿੰਘ ਕੱਲ੍ਹਾ, ਗੁਰਜੰਟ ਸਿੰਘ ਅਤੇ ਸੁੱਚਾ ਸਿੰਘ ਮੈਂਬਰ, ਜੋਤਾ ਸਿੰਘ ਸਾਬਕਾ ਸਰਪੰਚ ਧੁੰਨ, ਮਾਸਟਰ ਗੁਰਨਾਮ ਸਿੰਘ ਧੁੰਨ, ਹਰਦੀਪ ਸਿੰਘ ਰਾਣੀਵਲਾਹ, ਗੁਰਮੀਤ ਸਿੰਘ ਰਾਣੀਵਲਾਹ, ਅਜੀਤ ਪਾਲ ਸਿੰਘ ਬਿੱਟੂ ਚੰਬਾ ਕਲਾਂ ਆਦਿ ਹਾਜਰ ਸਨ। ਸਿਆਸੀ ਹਲਕਿਆਂ ਵਿਚ ਇਸ ਧਰਨੇ ਦੀ ਭਾਰੀ ਚਰਚਾ ਹੈ ਕਿਉਂਕਿ ਖਡੂਰ ਸਾਹਿਬ ਦੀ ਸਮੂਚੀ ਜ਼ਿਲ੍ਹਾ ਜਥੇਬੰਦੀ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਐਨੀ ਵੱਡੀ ਅਤੇ ਸਾਂਝੀ ਸ਼ਮੂਲੀਅਤ ਨੇ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਰੀੜ੍ਹ ਦੀ ਹੱਡੀ ਉਸਦੇ ਸਮਰਪਿਤ ਅਤੇ ਟਕਸਾਲੀ ਆਗੂ ਹੀ ਹਨ। ਇਹ ਇਕਜੁੱਟਤਾ ਦਰਸਾਉਂਦੀ ਹੈ ਕਿ ਪਾਰਟੀ ਦੀ ਜ਼ਮੀਨੀ ਪੱਧਰ ਤੇ ਪਕੜ ਬਹੁਤ ਮਜ਼ਬੂਤ ਹੈ ਅਤੇ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਲਈ ਹਰ ਫ਼ਰੰਟ ਤੇ ਤਿਆਰ-ਬਰ-ਤਿਆਰ ਹਨ।