ਮਾਤਾ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਲੰਗਰ ਭੰਡਾਰਾ
ਮਾਤਾ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਲੰਗਰ ਭੰਡਾਰਾ ਲਗਾਇਆ
Publish Date: Thu, 30 Apr 2026 07:42 PM (IST)
Updated Date: Fri, 01 May 2026 04:17 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਮਾਤਾ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਸਥਾਨਕ ਬੌਹੜੀ ਚੌਂਕ ਤਰਨਤਾਰਨ ਵਿਖੇ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ। ਲੰਗਰ ਭੰਡਾਰੇ ਦੀ ਸ਼ੁਰੂਆਤ ਪੂਜਾ ਅਰਚਨਾ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਸੰਗਤਾਂ ਵਿਚ ਪੂੜੀ ਛੋਲੇ, ਰਾਜਮਾ ਚਾਵਲ, ਮਲਾਈ ਕੋਫਤਾ, ਸ਼ਾਹੀ ਪਨੀਰ, ਰੁਮਾਲੀ ਰੋਟੀ, ਖੀਰ, ਕੜਾਹ ਪ੍ਰਸ਼ਾਦ ਆਦਿ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦਾ ਲੰਗਰ ਸਮੂਹ ਸੇਵਾਦਾਰਾਂ ਵੱਲੋਂ ਅਤੁੱਟ ਵਰਤਾਏ ਗਏ ਤੇ ਸ਼ਰਧਾ ਪੂਰਵਕ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਲੰਗਰ ਭੰਡਾਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨਤਾਰਨ ਤੋਂ ਇੰਚਾਰਜ ਕੰਚਨਪ੍ਰੀਤ ਕੌਰ ਵੱਲੋਂ ਆਪਣੀ ਟੀਮ ਸਮੇਤ ਹਾਜ਼ਰੀ ਭਰੀ ਗਈ, ਜਿਨ੍ਹਾਂ ਨੂੰ ਲੰਗਰ ਪ੍ਰਬੰਧਕਾਂ ਸਨਮ ਸ਼ਰਮਾ, ਲੱਕੀ ਅਰੋੜਾ, ਵਿਵੇਕ ਬੌਬੀ ਗੁਪਤਾ, ਸੰਚਿਤ ਗੁਪਤਾ, ਯਸ਼ ਸ਼ਰਮਾ, ਸਾਜਨ, ਵਿੱਕੀ, ਰਾਜਾ ਸਾਹਿਲ ਗਰੋਵਰ ਆਦਿ ਹੋਰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।