ਬੀਬੀ ਰਮਨਦੀਪ ਕੌਰ ਨੇ ਕੀਤੀ ਅਗਵਾਈ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸ਼ਾਸਨਕਾਲ ਵਿਚ ਨਿਰੰਤਰ ਲੱਗ ਰਹੇ ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਅਕਾਲੀ ਵਰਕਰਾਂ ਵੱਲੋਂ ਖਡੂਰ ਸਾਹਿਬ ਵਿਖੇ ਬਿਜਲੀ ਘਰ ਅੱਗੇ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਝਾੜੂ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋਂ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਹਾਜਰ ਹੋ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ‘ਆਪ’ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿਚ ਜਿਥੇ ਪੰਜਾਬ ਵਿਚ ਪਹਿਲਾਂ ਹੀ ਜੰਗਲ ਰਾਜ ਵਾਲੀ ਸਥਿਤੀ ਬਣੀ ਪਈ ਹੈ, ਉਥੇ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਨੂੰ ਲੈ ਕੇ ਆਮ ਜਨਤਾ ਦੇ ਨਾਲ-ਨਾਲ ਕਿਸਾਨ, ਵਪਾਰੀ ਤੇ ਸਨਅਤਕਾਰ ਡਾਹਢੇ ਦੁਖੀ ਹੋਏ ਪਏ ਹਨ। ਬਿਜਲੀ ਨਾਲ ਸਬੰਧਤ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਨਾਲ ਦਿਹਾੜੀਦਾਰਾਂ ਨੂੰ ਵੀ ਵਿਹਲੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ ਸਾਬਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਬਿਜਲੀ ਕੱਟ ਲੱਗਣ ਨਾਲ ਕਿਸਾਨੀ ਦੇ ਨਾਲ-ਨਾਲ ਇੰਡਸਟਰੀ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਸਰਕਾਰ ਬਿਜਲੀ ਕੱਟਾਂ ਨੂੰ ਖ਼ਤਮ ਕਰਵਾ ਕੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਏ, ਤਾਂ ਜੋ ਆਮ ਜਨਤਾ, ਵਪਾਰੀ ਵਰਗ, ਕਿਸਾਨ ਅਤੇ ਇੰਡਸਟਰੀਲਿਸਟ ਰਾਹਤ ਮਹਿਸੂਸ ਕਰ ਸਕਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ, ਅਵਤਾਰ ਸਿੰਘ ਬਿੱਲਾ ਸ਼ੇਰੋਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਅਕਾਲੀ ਦਲ ਦੇ ਸੂਬਾ ਆਗੂ ਕੁਲਦੀਪ ਸਿੰਘ ਲਹੌਰੀਆ, ਸਿੰਕਦਰ ਸਿੰਘ ਵਰਾਣਾ, ਜਥੇਦਾਰ ਪ੍ਰੇਮ ਸਿੰਘ ਪੰਨੂੰ, ਸਾਬਕਾ ਬਲਾਕ ਸੰਮਤੀ ਮੈਂਬਰ ਤਜਿੰਦਰ ਸਿੰਘ ਪ੍ਰਿੰਸ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ ਫ਼ਤਿਆਬਾਦ, ਸਰਪੰਚ ਬਲਦੇਵ ਸਿੰਘ ਕੱਲਾ, ਕਸ਼ਮੀਰ ਸਿੰਘ ਸਹੋਤਾ, ਬੇਅੰਤ ਸਿੰਘ ਪੰਪ ਵਾਲੇ, ਸਰਪੰਚ ਰਾਜਾ ਭੈਲ, ਸਿਕੰਦਰ ਸਿੰਘ ਵਰਾਣਾ, ਸਰਪੰਚ ਰਾਜਾ ਭੈਲ, ਸਤਨਾਮ ਸਿੰਘ ਸ਼ੇਰੋਂ, ਗੁਰਦੇਵ ਸਿੰਘ ਬਾਠ, ਮਲਕੀਤ ਸਿੰਘ ਵੇਂਈਪੂੰਈ, ਕੁਲਵਿੰਦਰ ਕੌਰ, ਗੁਰਜੀਤ ਕੌਰ ਬਾਠ ਭੈਲ਼, ਮਨਦੀਪ ਸਿੰਘ, ਬਲਦੇਵ ਸਿੰਘ ਸ਼ੈਲਰ ਵਾਲੇ, ਸੰਤੋਖ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਜਸਬੀਰ ਸਿੰਘ ਬਿੱਲਾ ਪ੍ਰਧਾਨ, ਬਲਦੇਵ ਸਿੰਘ ਟੈਂਟ ਵਾਲੇ, ਜਗਦੀਪ ਸਿੰਘ ਖਾਨ ਰਜਾਦਾ, ਗੁਰਿੰਦਰ ਸਿੰਘ ਲਾਲੀ, ਪਿਛੋਰਾ ਸਿੰਘ ਗੁਜਰਪੁਰਾ, ਚਰਨਜੀਤ ਸਿੰਘ ਦਿਓਲ, ਜਸਬੀਰ ਸਿੰਘ ਸਾਬੀ, ਗੁਰਭੇਜ ਸਿੰਘ ਭੇਜੀ, ਸੁਰਜੀਤ ਸਿੰਘ ਪੱਪੂ, ਕੁਲਦੀਪ ਸਿੰਘ, ਸੁਰਜੀਤ ਫ਼ਤਿਆਬਾਦ, ਕੁਲਦੀਪ ਸਿੰਘ ਸਹੋਤਾ, ਹਰਦੀਪ ਸਿੰਘ ਸਹੋਤਾ, ਮਲਕੀਤ ਸਿੰਘ ਮੀਤਾ, ਹਰਜੀਤ ਸਿੰਘ, ਇੰਦਰਜੀਤ ਸਿੰਘ ਖੱਖ, ਸ਼ਮਸ਼ੇਰ ਸਿੰਘ ਰੈਸ਼ੀਆਣਾ, ਸਲਵਿੰਦਰ ਸਿੰਘ ਮਾਣਕਦੇਕੇ, ਸੁਲੱਖਣ ਸਿੰਘ ਭੈਲ, ਗੁਰਮੀਤ ਸਿੰਘ ਲਹੌਰੀਆ, ਸਰਵਣ ਸਿੰਘ ਸੰਮਾ ਲਾਹੌਰੀਆ, ਸ਼ੇਰ ਸਿੰਘ ਮੈਂਬਰ ਪੰਚਾਇਤ, ਬਲਕਾਰ ਸਿੰਘ ਬਾਰਾ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਰਵਿੰਦਰ ਸਿੰਘ ਲਹੌਰੀਆ, ਦਵਿੰਦਰ ਸਿੰਘ ਸਾਬਕਾ ਮੈਨੇਜਰ, ਤਰਸੇਮ ਸਿੰਘ ਸਾਬਕਾ ਏਐੱਸਆਈ, ਮੱਸਾ ਸਿੰਘ ਸਾਬਕਾ ਮੈਂਬਰ ਪੰਚਾਇਤ, ਦਲਜੀਤ ਸਿੰਘ ਵਿਰਕ, ਕੁਲਵੰਤ ਸਿੰਘ ਸਾਬਕਾ ਹੈੱਡ ਗ੍ਰੰਥੀ, ਗੁਰਮੇਜ ਸਿੰਘ ਸਰਪੰਚ ਖੱਖ, ਹਰਦੀਪ ਸਿੰਘ ਖੱਖ ਮੈਂਬਰ ਪੰਚਾਇਤ ਖੱਖ, ਸਰਮੁਖ ਸਿੰਘ ਨੰਬਰਦਾਰ ਝੰਡੇਰ ਮਹਾਂਪੁਰਖਾਂ, ਗੁਰਸੰਗਤ ਸਿੰਘ, ਬਲਵਿੰਦਰ ਸਿੰਘ ਗੋਰਾ ਮਿਆਣੀ, ਹਰਜੀਤ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਮੈਂਬਰ ਪੰਚਾਇਤ, ਹਰਦੇਵ ਸਿੰਘ ਵਲਕੈਨੋ ਜਿਮ ਵਾਲੇ, ਰਜਿੰਦਰ ਸਿੰਘ ਫੌਜੀ, ਸੁਖਬੀਰ ਸਿੰਘ ਫੌਜੀ, ਆਤਮਾ ਸਿੰਘ, ਪਿੱਤਾ ਲਹੌਰੀਆ, ਬਿੱਕਾ ਲਹੌਰੀਆ, ਪ੍ਰਤਾਪ ਸਿੰਘ, ਚੇਅਰਮੈਨ ਗੁਰਨਾਮ ਸਿੰਘ ਲਾਡੀ, ਗੁਰਮੀਤ ਸਿੰਘ ਪ੍ਰਧਾਨ, ਅੰਗਰੇਜ਼ ਸਿੰਘ ਕੈਰੋਂ, ਹਰਦੀਪ ਸਿੰਘ ਰੌਣਕੀ, ਬੀਬੀ ਪ੍ਰਕਾਸ਼ ਕੌਰ ਸਾਬਕਾ ਮੈਂਬਰ ਪੰਚਾਇਤ, ਅਮਰਜੀਤ ਸਿੰਘ ਨੰਬਰਦਾਰ, ਸੰਤੋਖ ਸਿੰਘ ਖਹਿਰਾ, ਪ੍ਰੇਮ ਸਿੰਘ ਕੰਡਿਆਲ, ਸੰਤੋਖ ਸਿੰਘ ਕੰਡਿਆਲ, ਹਰਗੁਣ ਸਿੰਘ, ਡਾ. ਅਜਮੇਰ ਸਿੰਘ, ਭੁਪਿੰਦਰ ਸਿੰਘ ਮੈਂਬਰ ਪੰਚਾਇਤ ਝੰਡੇਰ ਮਹਾਂਪੁਰਖਾਂ, ਜੀਤ ਸਿੰਘ ਪ੍ਰਧਾਨ ਝੰਡੇਰ ਮਹਾਂਪੁਰਖਾਂ, ਹਰੀ ਸਿੰਘ ਯੂਥ ਆਗੂ, ਰਵਿੰਦਰ ਸਿੰਘ ਲਹੌਰੀਆ ਯੂਥ ਆਗੂ, ਸਾਬਕਾ ਮੈਂਬਰ ਮੱਸਾ ਸਿੰਘ, ਸ਼ਾਮ ਸਿੰਘ, ਕੁਲਵੰਤ ਸਿੰਘ ਲਹੌਰੀਆ, ਦਾਰਾ ਸਿੰਘ ਲਹੌਰੀਆ, ਸੁਰਜਨ ਸਿੰਘ ਲਹੌਰੀਆ, ਭੁਪਿੰਦਰ ਸਿੰਘ ਮਾਲਕੋ, ਪਰਮਪਾਲ ਸਿੰਘ, ਦਮਨ ਸਿੰਘ, ਸਵਿੰਦਰ ਸਿੰਘ ਕੰਡਿਆਲ, ਸੁਖਵਿੰਦਰ ਸਿੰਘ ਸੁੱਖਾ, ਚੰਨਣ ਸਿੰਘ, ਤਰਸੇਮ ਸਿੰਘ, ਅਮਨ ਟਰਾਂਸਪੋਰਟਰ, ਜਗਜੀਤ ਸੰਧੂ ਕਲਾਕਾਰ, ਨੱਥਾ ਸਿੰਘ ਰਾਠੋਰ, ਸਤਨਾਮ ਸਿੰਘ ਰਾਠੋਰ ਆਦਿ ਤੋਂ ਇਲਾਵਾ ਵੱਡੀ ਅਕਾਲੀ ਆਗੂ ਅਤੇ ਵਰਕਰ ਹਾਜਰ ਸਨ।