ਸਰਬਦਿਆਲ ਸਿੰਘ ਨੇ ਸੰਭਾਲਿਆ ਗੁਯ ਬਾਉਲੀ ਸਾਹਿਬ ਦੇ ਮੈਨੇਜਰ ਦਾ ਅਹੁਦਾ
ਸਰਬਦਿਆਲ ਸਿੰਘ ਨੇ ਸੰਭਾਲਿਆ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਦਾ ਅਹੁਦਾ
Publish Date: Thu, 30 Apr 2026 06:38 PM (IST)
Updated Date: Fri, 01 May 2026 04:14 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਨਵ-ਨਿਯੁਕਤ ਮੈਨੇਜਰ ਸਰਬਦਿਆਲ ਸਿੰਘ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਗੁਰਦੁਆਰਾ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਨੂੰ ਅਹੁਦੇ ’ਤੇ ਬਿਠਾਉਣ ਦੀ ਰਸਮ ਮੀਤ ਮੈਨੇਜਰ ਨੇ ਸਿਰੋਪਾਓ ਦੇ ਕੇ ਕੀਤੀ। ਇਸ ਮੌਕੇ ਨਵ ਨਿਯੁਕਤ ਮੈਨੇਜਰ ਸਰਬਦਿਆਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਪੀ ਜ਼ਿੰਮੇਵਾਰੀ ਨੂੰ ਗੁਰੂ ਘਰ ਦੇ ਨਿਮਾਣੇ ਸਿੱਖ ਵਜੋਂ ਪੂਰੀ ਤਨਦੇਹੀ ਦੇ ਨਾਲ ਸਾਰੇ ਸਟਾਫ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਿਭਾਉਣਗੇ ਤੇ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਦੀਆਂ ਸੁਖ ਸਹੂਲਤਾਂ ਦਾ ਧਿਆਨ ਰੱਖਣਗੇ। ਐਡੀਸ਼ਨਲ ਮੈਨੇਜਰ ਨਿਰਮਲ ਸਿੰਘ, ਸਰਬਜੀਤ ਸਿੰਘ ਮੁੰਡਾਪਿੰਡ, ਮੀਤ ਮੈਨੇਜਰ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਸ਼ਪਾਲ ਸਿੰਘ ਰਿਕਾਰਡ ਕੀਪਰ, ਅਕਾਊਂਟੈਂਟ ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ ਹੀਰਾ, ਗੁਰਦੇਵ ਸਿੰਘ ਤੇ ਹੋਰ ਸਟਾਫ ਹਾਜਰ ਸੀ।