ਨਾੜ ਸਾੜਨ ਤੋਂ ਰੋਕਣ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ : ਐੱਸਡੀਐੱਮ
ਨਾੜ ਸਾੜਨ ਤੋਂ ਰੋਕਣ ਲਈ ਖਡੂਰ ਸਾਹਿਬ ’ਚ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ - ਐੱਸਡੀਐੱਮ
Publish Date: Thu, 30 Apr 2026 06:07 PM (IST)
Updated Date: Fri, 01 May 2026 04:14 AM (IST)

ਕਿਸਾਨਾਂ ਨੂੰ ਜਾਗਰੂਕ ਕਰਨ ਤੇ ਤੁਰੰਤ ਕਾਰਵਾਈ ਲਈ ਵਿਸ਼ੇਸ਼ ਟੀਮ ਤਾਇਨਾਤ : ਡਾ. ਯਾਦਵਿੰਦਰ ਸਿੰਘ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਜ਼ਿਲ੍ਹੇ ਵਿਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਦਫ਼ਤਰ ਖਡੂਰ ਸਾਹਿਬ ਵਿਖੇ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦਾ ਮੁੱਖ ਉਦੇਸ਼ ਨਾੜ ਸਾੜਨ ਵਾਲੀਆਂ ਘਟਨਾਵਾਂ ‘ਤੇ ਨਿਗਰਾਨੀ ਰੱਖਣਾ ਅਤੇ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨੀ ਹੈ। ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੰਟਰੋਲ ਰੂਮ ਵਿਚ ਤਜ਼ਰਬੇਕਾਰ ਸਟਾਫ਼ ਦੀ ਡਿਊਟੀ ਲਗਾਈ ਗਈ ਹੈ, ਜੋ 12 ਘੰਟੇ ਕੰਮ ਕਰੇਗਾ। ਟੀਮ ਵੱਲੋਂ ਪਿੰਡ ਪੱਧਰ ‘ਤੇ ਨੋਡਲ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਜਾਵੇਗਾ, ਤਾਂ ਜੋ ਕਿਸੇ ਵੀ ਘਟਨਾ ਦੀ ਜਾਣਕਾਰੀ ਤੁਰੰਤ ਪ੍ਰਾਪਤ ਹੋ ਸਕੇ ਅਤੇ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਾੜ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਾੜ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਾੜ ਨੂੰ ਸਾੜਨ ਦੀ ਬਜਾਏ ਹੋਰ ਵਿਕਲਪਾਂ ਜਿਵੇਂ ਕਿ ਮਸ਼ੀਨਰੀ ਦੀ ਵਰਤੋਂ ਕਰਕੇ ਖੇਤ ਵਿਚ ਹੀ ਖ਼ਪਤ ਕਰਨ। ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਨਾੜ ਸਾੜਨ ਵਾਲਿਆਂ ਖ਼ਿਲਾਫ਼ ਸਰਕਾਰੀ ਹੁਕਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਸਹਿਯੋਗ ਦੇਣ ਅਤੇ ਸਾਫ਼-ਸੁਥਰਾ ਵਾਤਾਵਰਣ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਬਲਾਕ ਨੋਡਲ ਇੰਚਾਰਜ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਕਰਮਜੀਤ ਕੌਰ ਐੱਸਡੀਐੱਮ ਦਫਤਰ 9781442413 ਇਸ ਕੰਟਰੋਲ ਰੂਮ ਦੇ ਸੁਪਰਵਾਈਜ਼ਰ ਹੋਣਗੇ। ਕੰਟਰੋਲ ਰੂਮ ਦੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਟੀਮ 1 ਵਿਚ ਸਿਮਰਨਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ 9501142243 ਖੇਤੀਬਾੜੀ ਵਿਭਾਗ, ਗੁਰਵੇਲ ਸਿੰਘ ਸਰਵੇਅਰ 9803800508 ਸੋਇਲ ਅਤੇ ਵਾਟਰ ਕੰਜ਼ਰਵੇਸ਼ਨ, ਲਵਪ੍ਰੀਤ ਕੌਰ ਜੀਆਰਐੱਸ 9988693551 ਬੀਡੀਪੀਓ ਖਡੂਰ ਸਾਹਿਬ, ਸੀਮਾ ਐੱਸਡੀਐੱਮ ਦਫਤਰ 8437895122, ਯਾਦਵਿੰਦਰ ਸਿੰਘ ਜੀਆਰਐੱਸ 7087844918 ਬੀਡੀਪੀਓ ਖਡੂਰ ਸਾਹਿਬ, ਦਲਜੀਤ ਸਿੰਘ ਸਰਵੇਅਰ 9780454624 ਸੋਸ਼ਲ ਅਤੇ ਵਾਟਰ ਕੰਜ਼ਰਵੇਸ਼ਨ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਟੀਮ 2 ਵਿਚ ਰਜਿੰਦਰ ਕੁਮਾਰ ਸਰਵੇਅਰ 6280492300 ਸੋਸ਼ਲ ਅਤੇ ਵਾਟਰ ਕੰਜ਼ਰਵੇਸ਼ਨ, ਸਤਨਾਮ ਸਿੰਘ ਖੇਤੀਬਾੜੀ ਉਪ ਨਿਰੀਖਕ 7009134131 ਖੇਤੀਬਾੜੀ ਵਿਭਾਗ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ 7355306501 ਖੇਤੀਬਾੜੀ ਵਿਭਾਗ, ਮਨਿੰਦਰਪਾਲ ਸਿੰਘ ਜੀਆਰਐੱਸ 8146238471 ਬੀਡੀਪੀਓ ਖਡੂਰ ਸਾਹਿਬ, ਨਿਰਮਲ ਸਿੰਘ ਜੀਆਰਐੱਸ 7889047919 ਬੀਡੀਪੀਓ ਖਡੂਰ ਸਾਹਿਬ, ਗੁਰਜੀਤ ਸਿੰਘ ਸਰਵੇਅਰ 9878288298 ਸੋਇਲ ਅਤੇ ਵਾਟਰ ਕੰਜ਼ਰਵੇਸ਼ਨ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦਾ ਸਟਾਫ਼ ਸੋਮਵਾਰ ਤੋਂ ਸ਼ਨੀਵਾਰ ਤਕ 9 ਤੋਂ 5 ਕੰਮ ਕਰੇਗਾ। ਇਸ ਮੀਟਿੰਗ ਵਿਚ ਸੁਪਰਡੈਂਟ ਅਨਿਲ ਕੁਮਾਰ, ਅਮਰਦੀਪ ਸਿੰਘ ਬਲਾਕ ਨੋਡਲ ਇੰਚਾਰਜ, ਵਿਕਰਮ ਸਿੰਘ, ਹਰਮਨਦੀਪ, ਸਿਮਰਨਜੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਸਬ ਡਵੀਜ਼ਨ ਖਡੂਰ ਸਾਹਿਬ ਦੇ ਕਲੱਸਟਰ ਅਤੇ ਨੋਡਲ ਅਫ਼ਸਰ ਹਾਜਰ ਸਨ।