ਮਾਤਾ ਚਿੰਤਪੁਰਨੀ ਜੀ ਦੇ ਜਨਮ ਦਿਹਾੜੇ ਮੌਕੇ ਲੰਗਰ ਲਾਇਆ
ਮਾਤਾ ਚਿੰਤਪੁਰਨੀ ਜੀ ਦੇ ਜਨਮ ਦਿਹਾੜੇ ਮੌਕੇ ਪੱਟੀ ਵਿਚ ਪੂੜੀ-ਛੋਲਿਆਂ ਦਾ ਲੰਗਰ ਲਗਾਇਆ
Publish Date: Thu, 30 Apr 2026 05:47 PM (IST)
Updated Date: Fri, 01 May 2026 04:12 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਜੈ ਮਾਂ ਚਿੰਤਪੁਰਨੀ ਧਰਮਸ਼ਾਲਾ ਮੈਨੇਜਿੰਗ ਐਂਡ ਚੈਰੀਟੇਬਲ ਟਰੱਸਟ ਪੱਟੀ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਮੌਕੇ ’ਤੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਪੂੜੀ-ਛੋਲਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਟਰੱਸਟ ਦੇ ਮੈਂਬਰਾਂ ਅਤੇ ਸੇਵਾਦਾਰਾਂ ਵੱਲੋਂ ਬੜੇ ਉਤਸ਼ਾਹ ਨਾਲ ਸੇਵਾ ਨਿਭਾਈ ਗਈ। ਸੰਗਤ ਲਈ ਸਾਫ਼-ਸੁਥਰਾ ਅਤੇ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦੀ ਸਭ ਵੱਲੋਂ ਪ੍ਰਸ਼ੰਸਾ ਕੀਤੀ ਗਈ। ਸੇਵਾਦਾਰਾਂ ਨੇ ਲੰਗਰ ਦੀ ਤਿਆਰੀ ਤੋਂ ਲੈ ਕੇ ਵਰਤਾਉਣ ਤਕ ਹਰ ਕੰਮ ਨੂੰ ਨਿਸ਼ਕਾਮ ਭਾਵਨਾ ਨਾਲ ਨਿਭਾਇਆ। ਇਸ ਸਮਾਗਮ ਵਿਚ ਅਸ਼ੋਕ ਬਜਾਜ ਚੇਅਰਮੈਨ, ਠੇਕੇਦਾਰ ਚੰਦਨ ਭਾਰਦਵਾਜ ਪ੍ਰਧਾਨ, ਜਗਦੀਪ ਮਹਿਤਾ, ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ, ਸੁਭਾਸ਼ ਸ਼ਰਮਾ, ਕੰਤਵੀਰ ਸੂਦ, ਸੰਜੀਵ ਕਾਂਚੀ, ਕੁਲਦੀਪ ਰਾਏ ਮਹਿਤਾ, ਪਰਮਿੰਦਰ ਸਿੰਘ ਸੀਟਾਂ, ਕੁਲਦੀਪ ਰਾਏ ਸ਼ਰਮਾ, ਜਗਦੀਪ ਪੇਂਟਰ, ਪ੍ਰਭਾਤ ਮੌਂਗਾ, ਵਿਜੇ ਸ਼ਰਮਾ ਕੱਲੂ, ਰਾਜਾ ਅੰਮ੍ਰਿਤਸਰ, ਵਿਜੇ ਸ਼ਰਮਾ, ਮਹਿੰਦਰਪਾਲ, ਬਲਵੰਤ ਰਾਏ ਉੱਪਲ, ਸੁਭਮ ਵਾਸਦੇਵ, ਗੁਰਵਿੰਦਰ ਸਿੰਘ, ਦੀਪਕ ਬਜਾਜ, ਦੀਪਕ ਸ਼ਰਮਾ ਅਤੇ ਸੰਜੀਵ ਬਧਵਾਰ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜਰ ਰਹੀਆਂ। ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਅਤੇ ਸੇਵਾਮੁਖੀ ਪ੍ਰੋਗਰਾਮਾਂ ਦਾ ਮਕਸਦ ਸੰਗਤ ਵਿਚ ਏਕਤਾ, ਭਾਈਚਾਰਾ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਦੇ ਸਮਾਗਮ ਜਾਰੀ ਰਹਿਣਗੇ। ਅੰਤ ਵਿਚ, ਸੰਗਤ ਨੇ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਮਾਤਾ ਚਿੰਤਪੁਰਨੀ ਜੀ ਦੇ ਅੱਗੇ ਸਭ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।