ਸਰਪੰਚ ਜਗਵਿੰਦਰ ਸਿੰਘ ਨੇ ਡਾ. ਸੁਖਵੰਤ ਭੱਪੀ ਨਾਲ ਕੀਤਾ ਦੁੱਖ ਸਾਂਝਾ
ਸਰਪੰਚ ਜਗਵਿੰਦਰ ਸਿੰਘ ਨੇ ਡਾ. ਸੁਖਵੰਤ ਭੱਪੀ ਨਾਲ ਕੀਤਾ ਦੁੱਖ ਸਾਂਝਾ
Publish Date: Thu, 30 Apr 2026 05:36 PM (IST)
Updated Date: Fri, 01 May 2026 04:11 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਆਮ ਆਦਮੀ ਪਾਰਟੀ ਬੀਸੀ ਵਿੰਗ ਦੇ ਬਲਾਕ ਪ੍ਰਧਾਨ ਸੁਖਵੰਤ ਸਿੰਘ ਭੱਪੀ ਦੇ ਭਰਾ ਸੁਖਵਿੰਦਰ ਸਿੰਘ ਦੇ ਸੜਕ ਹਾਦਸੇ ’ਚ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਰਪੰਚ ਜਗਵਿੰਦਰ ਸਿੰਘ ਮਣਕੂ ਅਤੇ ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਸੁਖਦੇਵ ਸਿੰਘ ਉਨ੍ਹਾਂ ਦੇ ਗ੍ਰਹਿ ਫ਼ਤਿਆਬਾਦ ਪੁੱਜੇ। ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਤੇ ਨੰਬਰਦਾਰ ਸੁਖਦੇਵ ਸਿੰਘ ਨੇ ਸੁਖਵੰਤ ਸਿੰਘ ਭੱਪੀ ਉਨ੍ਹਾਂ ਦੀ ਪਤਨੀ ਮੈਂਬਰ ਪੰਚਾਇਤ ਪਤਨੀ ਕਸ਼ਮੀਰ ਕੌਰ ਤੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਸਪੁੱਤਰ ਜਗਰੂਪ ਸਿੰਘ ਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਦੁਖਦਾਈ ਘਟਨਾ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਸਰਪੰਚ ਤੇ ਸਾਥੀਆਂ ਵੱਲੋਂ ਮ੍ਰਿਤਕ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਵੀ ਕੀਤੀ। ਇਸ ਮੌਕੇ ਡਾ ਸੁਖਵੰਤ ਸਿੰਘ ਭੱਪੀ ਉਨ੍ਹਾਂ ਦੀ ਮੈਂਬਰ ਪੰਚਾਇਤ ਪਤਨੀ ਕਸ਼ਮੀਰ ਕੌਰ, ਜਗਰੂਪ ਸਿੰਘ, ਡਾ ਅਵਤਾਰ ਸਿੰਘ ਵੇਂਈਪੂੰਈ, ਜੋਗਿੰਦਰ ਸਿੰਘ ਦੇਲਾਵਾਲ, ਰਣਜੀਤ ਸਿੰਘ, ਅਤੇ ਪਰਿਵਾਰ ਦੇ ਮੈਂਬਰ ਹਾਜਰ ਸਨ।