ਸੈਂਟਰਲ ਕਾਨਵੈਂਟ ’ਚ ਮਨਾਇਆ ਕੌਂਮਾਂਤਰੀ ਮਜ਼ਦੂਰ ਦਿਵਸ
ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ
Publish Date: Thu, 30 Apr 2026 05:20 PM (IST)
Updated Date: Fri, 01 May 2026 04:08 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸਾਰੇ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਦਿਹਾੜੇ ਪੂਰੀ ਸ਼ਿੱਦਤ ਨਾਲ ਮਨਾਏ ਜਾਣ ਦੀ ਪਰੰਪਰਾ ਹੈ। ਇਸੇ ਹੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ 1 ਮਈ ਜੋ ਕਿ ਵਿਸ਼ਵ ਭਰ ’ਚ ਮਜ਼ਦੂਰ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਨੂੰ ਵੀ ਇਸ ਸੰਸਥਾ ਦੇ ਮੁਖੀ ਡਾ. ਮਰਿਦੁਲਾ ਭਾਰਦਵਾਜ ਅਤੇ ਗਰੁੱਪ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਦੀ ਅਗਵਾਈ ਹੇਠ ਮਨਾਇਆ ਗਿਆ। ਮਜ਼ਦੂਰ ਦਿਵਸ ਸਬੰਧੀ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਤੇ ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਨੇ ਸੰਸਥਾ ’ਚ ਸੇਵਾਵਾਂ ਦੇ ਰਹੇ ਸਾਰੇ ਹੀ ਦਰਜਾ ਚਾਰ ਕਰਮਚਾਰੀਆਂ ਤੇ ਕਰਮਚਾਰਨਾਂ ਨੂੰ ਆਪਣੇ ਕਰ ਕਮਲਾਂ ਨਾਲ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਤੇ ਨਾਲ ਹੀ ਉਨ੍ਹਾਂ ਦਾ ਹਾਲ ਚਾਲ ਜਾਣਦੇ ਹੋਏ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਦੇ ਰਹਿਣ ਦਾ ਭਰੋਸਾ ਦਿਵਾਇਆ ਤੇ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ ਨੇ ਜਿੱਥੇ ਆਪਣੇ ਸੰਬੋਧਨ ’ਚ ਮਜ਼ਦੂਰ ਦਿਵਸ ਦੀ ਪਿੱਠ ਭੂਮੀ ਬਾਰੇ ਜਾਣੂ ਕਰਵਾਇਆ। ਉਥੇ ਹੀ ਉਨ੍ਹਾਂ ਬੁੱਧ ਪੂਰਨਿਮਾ ਦੇ ਮਹੱਤਵ ਬਾਰੇ ਦੱਸਦੇ ਹੋਏ ਭਗਵਾਨ ਗੌਤਮ ਬੁੱਧ ਦੇ ਜੀਵਨ ਕਾਲ ਬਾਰੇ ਜਨਮ ਤੋਂ ਲੈ ਕੇ ਗਿਆਨ ਧਾਰਨ ਕਰਨ ਤੇ ਮੋਕਸ਼ ਦੀ ਪ੍ਰਾਪਤੀ ਤਕ ਵਿਸਥਾਰ ’ਚ ਚਾਨਣਾ ਪਾਇਆ। ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ਼ ਨੇ ਵੀ ਆਪਣੇ ਸੰਕੇਸ਼ ’ਚ ਸਕੂਲ ਦੇ ਸਮੂਹ ਦਰਜਾ ਚਾਰ ਕਰਮਚਾਰੀਆਂ ਦੇ ਭਵਿੱਖ ਦੀ ਕਾਮਨਾ ਕੀਤੀ ਤੇ ਬੁੱਧ ਪੂਰਨਮਾ ਦੇ ਤਿਉਹਾਰ ’ਤੇ ਵੀ ਸਭ ਨੂੰ ਆਪਣੀਆਂ ਸ਼ੁੱਭ-ਇਛਾਵਾਂ ਭੇਜੀਆਂ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।