ਸ਼ਮਸ਼ਾਨਘਾਟ ’ਚ ਬੈਠ ਕੇ ਹੈਰੋਇਨ ਪੀਂਦਾ ਕਾਬੂ
ਸ਼ਮਸ਼ਾਨਘਾਟ ਵਿਚ ਬੈਠ ਕੇ ਹੈਰੋਇਨ ਪੀਂਦਾ ਕਾਬੂ
Publish Date: Wed, 22 Apr 2026 08:05 PM (IST)
Updated Date: Wed, 22 Apr 2026 08:07 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਪੰਡੋਰੀ ਗੋਲਾ ਦੇ ਸ਼ਮਸ਼ਾਨਘਾਟ ਵਿਚ ਬੈਠ ਕੇ ਨਸ਼ਾ ਕਰ ਰਹੇ ਇਕ ਨੌਜਵਾਨ ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਚਨਾ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਪਿੰਡ ਪੰਡੋਰੀ ਗੋਲਾ ਦੇ ਸ਼ਮਸ਼ਾਨਘਾਟ ਕੋਲ ਪੁੱਜੇ ਤਾਂ ਇਕ ਨੌਜਵਾਨ ਉੱਥੇ ਹੈਰੋਇਨ ਪੀਂਦਾ ਦਿਖਾਈ ਦਿੱਤਾ। ਬੌਬੀ ਪੁੱਤਰ ਸਰਵਨ ਸਿੰਘ ਵਾਸੀ ਸੰਘਾ ਵਜੋਂ ਪਛਾਣੇ ਗਏ ਉਕਤ ਨੌਜਵਾਨ ਕੋਲੋਂ ਹੈਰੋਇਨ ਨਾਲ ਲਿੱਬੜੀ ਸਿਲਵਰ ਪੰਨੀ, ਦਸ ਰੁਪਏ ਦੇ ਨੋਟ ਦੀ ਬਣਾਈ ਪਾਈਪ ਅਤੇ ਲਾਈਟਰ ਬਰਾਮਦ ਹੋਇਆ। ਜਦੋਂਕਿ ਕਾਬੂ ਕੀਤੇ ਨੌਜਵਾਨ ਵਿਰੁੱਧ ਐੱਨਡੀਪੀਐੱਸਅਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।