ਸਰਹੱਦੀ ਪਿੰਡ ਸਕੱਤਰਾ ਦੇ ਖੇਤਾਂ ’ਚੋਂ ਮਿਲੀ ਇੱਕ ਕਿਲੋ ਹੈਰੋਇਨ
ਸਰਹੱਦੀ ਪਿੰਡ ਸਕੱਤਰਾ ਦੇ ਖੇਤਾਂ ’ਚੋਂ ਮਿਲੀ ਇਕ ਕਿਲੋ ਹੈਰੋਇਨ
Publish Date: Wed, 22 Apr 2026 08:03 PM (IST)
Updated Date: Wed, 22 Apr 2026 08:07 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਰਹੱਦੀ ਪਿੰਡ ਸਕੱਤਰਾ ਦੇ ਖੇਤਾਂ ਵਿੱਚੋਂ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ ਹੈ। ਸਰਹੱਦ ਪਾਰੋਂ ਡਰੋਨ ਦੀ ਮਦਦ ਨਾਲ ਸੁੱਟੇ ਗਏ ਉਕਤ ਪੈਕੇਟ ਨੂੰ ਥਾਣਾ ਵਲਟੋਹਾ ਦੀ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਅਤੇ ਭਾਰਤੀ ਵਾਯੂਯਾਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਸਕੱਤਰਾਂ ਦੇ ਖੇਤਾਂ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਪਿਆ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ ਉੱਪਰ ਪੁਹੰਚੇ ਅਤੇ ਬੀਐੱਸਐੱਫ ਦੇ ਜਵਾਨਾਂ ਸਮੇਤ ਤਲਾਸ਼ੀ ਅਭਿਆਨ ਚਲਾ ਕੇ ਉਕਤ ਪੈਕੇਟ ਨੂੰ ਬਰਾਮਦ ਕਰ ਲਿਆ। ਜਿਸ ਵਿੱਚੋਂ 1 ਕਿਲੋ 9 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਦੀ ਪਛਾਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਉਸਨੂੰ ਕਾਬੂ ਵੀ ਕਰ ਲਿਆ ਜਾਵੇਗਾ।