ਰਾਜੋਕੇ ਪਿੰਡ ’ਚੋਂ ਹੈਰਇਨ ਤੇ ਡੱਲ ਪਿੰਡ ’ਚੋਂ ਬਰਾਮਦ ਹੋਇਆ ਟੁੱਟਾ ਡਰੋਨ
ਰਾਜੋਕੇ ਪਿੰਡ ’ਚੋਂ ਹੈਰਇਨ ਤੇ ਡੱਲ ਪਿੰਡ ’ਚੋਂ ਬਰਾਮਦ ਹੋਇਆ ਟੁੱਟਾ ਡ੍ਰੋਨ
Publish Date: Wed, 22 Apr 2026 07:59 PM (IST)
Updated Date: Wed, 22 Apr 2026 08:04 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ’ਚ ਲੱਗਦੀ ਪਾਕਸਿਤਾਨ ਦੀ ਸਰਹੱਦ ਨੇੜਲੇ ਦੋ ਪਿੰਡਾਂ ਵਿੱਚੋਂ ਹੈਰੋਇਨ ਦਾ ਪੈਕੇਟ ਅਤੇ ਟੁੱਟੀ ਹਾਲਤ ਵਿਚ ਡਰੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਅਤੇ ਭਾਰਤੀ ਵਾਯੂਯਾਨ ਐਕਟ ਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਗਸ਼ਤ ’ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਲਦੇਵ ਸਿੰਘ ਵਾਸੀ ਪਲੋਪਤੀ ਦੇ ਖੇਤ ਵਿਚ ਡਰੋਨ ਰਾਹੀਂ ਕੋਈ ਵਸਤੂ ਸੁੱਟੀ ਗਈ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਬੀਐੱਸਐੱਫ ਦੇ ਜਵਾਨਾਂ ਸਮੇਤ ਜਦੋਂ ਤਲਾਸ਼ੀ ਮੁਹਿੰਮ ਚਲਾਈ ਤਾਂ ਉੱਥੋਂ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸ ਦੀ ਚੈਕਿੰਗ ਦੌਰਾਨ 508 ਗ੍ਰਾਮ ਹੈਰੋਇਨ ਮਿਲੀ। ਇਸੇ ਤਰ੍ਹਾਂ ਹੀ ਬੀਓਪੀ ਧਰਮਾ ’ਤੇ ਤਾਇਨਾਤ ਬੀਐੱਸਐੱਫ ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਨੇ ਸੂਚਨਾ ਦਿੱਤੀ ਕਿ ਹਰਕਮਲਜੀਤ ਸਿੰਘ ਪੁੱਤਰ ਅਮਰਰ ਸਿੰਘ ਵਾਸੀ ਡੱਲ ਦੇ ਖੇਤ ਵਿਚ ਟੁੱਟਾ ਹੋਇਆ ਡਰੋਨ ਪਿਆ ਹੈ। ਜਿਸ ਕਾਰਨ ਸਬ ਇੰਸਪੈਟਰ ਆਰਜੂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਡੀਜੇਆਈ ਮੈਵਿਸ 4 ਪ੍ਰੋ ਕੰਪਨੀ ਦੇ ਉਕਤ ਟੁੱਟੇ ਹੋਏ ਡਰੋਨ ਨੂੰ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਉਕਤ ਖੇਪਾਂ ਮੰਗਵਾਉਣ ਵਾਲਿਆਂ ਦਾ ਪਤਾ ਲਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।