ਨਿਸ਼ਾਨ-ਏ-ਸਿੱਖੀ ਕਾਰ ਸੇਵਾ ’ਚ ਕੌਮਾਂਤਰੀ ਧਰਤੀ ਦਿਹਾੜਾ ਮਨਾਇਆ
ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ’ਚ ਕੌਮਾਂਤਰੀ ਧਰਤੀ ਦਿਹਾੜਾ ਮਨਾਇਆ
Publish Date: Wed, 22 Apr 2026 04:25 PM (IST)
Updated Date: Wed, 22 Apr 2026 04:28 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕੌਮਾਂਤਰੀ ਧਰਤੀ ਦਿਹਾੜੇ ਮੌਕੇ ਵਿੱਦਿਅਕ ਅਦਾਰੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਖਡੂਰ ਸਾਹਿਬ ਬਾਜ਼ਾਰ ’ਚ ਚੇਤਨਾ ਮਾਰਚ ਕੱਢਿਆ ਗਿਆ। ਇਹ ਮਾਰਚ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਦਰਬਾਰ ਸਾਹਿਬ ਅਤੇ ਖਡੂਰ ਸਾਹਿਬ ਦੇ ਬਾਜ਼ਾਰਾਂ ਵਿੱਚੋਂ ਹੋ ਕੇ ਵਾਪਸ ਸਕੂਲ ਵਿਖੇ ਪਹੁੰਚਿਆ। ਇਸ ਵਿਚ ਵਾਤਾਵਰਣ ਦੀ ਸ਼ੁੱਧਤਾ ਅਤੇ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਦੱਸਿਆ ਗਿਆ। ਇਸ ਮਾਰਚ ਵਿਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੂਟੇ ਲਾਉਣ ਸਬੰਧੀ, ਵਾਤਾਵਰਣ ਸੰਭਾਲ ਅਤੇ ਪਾਣੀ ਦੀ ਸੰਭਾਲ ਸਬੰਧੀ ਹੱਥੀ ਤਿਆਰ ਕੀਤੇ ਸਲੋਗਨ ਬੋਰਡ ਹੱਥਾਂ ਵਿਚ ਫੜ੍ਹ ਕੇ ਇਸ ਮਾਰਚ ਵਿਚ ਹਿੱਸਾ ਲਿਆ ਗਿਆ। ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਨੂੰ ਪਰਮਾਤਮਾ ਨੇ ਹਵਾ, ਪਾਣੀ ਵਰਗੇ ਅਣਮੁੱਲੇ ਖ਼ਜ਼ਾਨੇ ਬਖ਼ਸ਼ੇ ਹਨ ਅਤੇ ਇਸ ਨੂੰ ਸ਼ੁੱਧ ਰੱਖਣਾ ਸਾਡਾ ਫ਼ਰਜ਼ ਬਣਦਾ ਹੈ ਅਤੇ ਇਹ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਜਿਨ੍ਹਾਂ ਵੀ ਹੋ ਸਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਦੇ ਸੱਕਤਰ ਜਸਵਿੰਦਰਪਾਲ ਸਿੰਘ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਸਕੱਤਰ ਡਾ. ਕਮਲਜੀਤ ਸਿੰਘ, ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।