ਸਵ. ਬਾਊ ਜੀ ਦਾ 101ਵਾਂ ਜਨਮ ਦਿਹਾੜਾ ਸੈਂਟਰਲ ਕਾਨਵੈਂਟ ਸਕੂਲ ’ਚ ਮਨਾਇਆ
ਸਵ. ਬਾਊ ਜੀ ਦਾ 101ਵਾਂ ਜਨਮ ਦਿਹਾੜਾ ਸੈਂਟਰਲ ਕਾਨਵੈਂਟ ਸਕੂਲ ਪੱਟੀ ’ਚ ਸ਼ਰਧਾ ਨਾਲ ਮਨਾਇਆ
Publish Date: Wed, 22 Apr 2026 04:22 PM (IST)
Updated Date: Wed, 22 Apr 2026 04:25 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਅਤੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਸੰਸਥਾਪਕ ਸਵ. ਰਾਮ ਇਕਬਾਲ ਬਾਊ ਜੀ ਦਾ 101ਵਾਂ ਜਨਮ ਦਿਹਾੜਾ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ ਵਿਚ ਪੂਰੇ ਸਤਿਕਾਰ ਸਹਿਤ ਮਨਾਇਆ ਗਿਆ। ਬਾਊ ਜੀ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਸ਼ੁਭੀ ਭਾਰਦਵਾਜ ਉਚੇਚੇ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਬਾਊ ਜੀ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਅਤੇ ਸ਼ਰਧਾ ਸੁਮਨ ਭੇਟ ਕੀਤੀ। ਇਹ ਦਿਹਾੜਾ ਸਭ ਤੋਂ ਪਹਿਲਾਂ ਸਕੂਲ ਵਿਚ ਸਵੇਰ ਦੀ ਸਭਾ ’ਚ ਸਾਰੇ ਹੀ ਵਿਦਿਆਰਥੀਆਂ ਨੂੰ ਬਾਊ ਜੀ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਾਇਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਬਾਊ ਜੀ ਦੇ ਜੀਵਨ ਕਾਲ ਬਾਰੇ ਸੰਖੇਪ ਰੂਪ ਵਿਚ ਬੋਲਿਆ ਅਤੇ ਇਸ ਮੌਕੇ ਕਵਿਤਾ ਵੀ ਕੁਝ ਵਿਦਿਆਰਥੀਆਂ ਵੱਲੋਂ ਬੋਲੀ ਗਈ। ਸਕੂਲ ਦੇ ਵਾਈਸ ਪ੍ਰਿੰਸੀਪਲ ਸੋਨੀਆ ਸ਼ਰਮਾ ਨੇ ਆਪਣੇ ਅਧਿਆਪਨ ਕਿੱਤੇ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਬਾਊ ਜੀ ਦਾ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਦ੍ਰਿਸ਼ਟੀਕੋਣ ਵੀ ਸਾਂਝਾ ਕੀਤਾ ਗਿਆ।
ਇਸ ਉਪਰੰਤ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਸ਼ੁਭੀ ਭਾਰਦਵਾਜ ਨੇ ਉਸ ਅਸਥਾਨ ’ਤੇ ਪਹੁੰਚ ਕੇ ਬਾਊ ਜੀ ਨੂੰ ਨਮਨ ਕੀਤਾ ਜਿੱਥੇ ਉਹ ਅਕਸਰ ਬੈਠਿਆ ਕਰਦੇ ਸਨ। ਇਸ ਮੌਕੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਸਾਡਾ ਇਹ ਪ੍ਰਣ ਹੈ ਕਿ ਅਸੀਂ ਬਾਊ ਜੀ ਦੇ ਨਕਸ਼ੇ ਕਦਮ ਉੱਪਰ ਚਲਦੇ ਰਹਾਂਗੇ ਅਤੇ ਜੋ ਬੂਟਾ ਉਹ ਲਾ ਕੇ ਗਏ ਹਨ, ਉਨ੍ਹਾਂ ਨੂੰ ਤਨ ਮਨ ਨਾਲ ਸਿੰਜਦੇ ਰਹਾਂਗੇ। ਸਵ. ਬਾਊ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਐਡਮਨਿਸਟ੍ਰੇਟਰ ਨਰਿੰਦਰ ਸਿੰਘ, ਵਾਈਸ ਪ੍ਰਿੰਸੀਪਲ ਸੋਨੀਆ ਸ਼ਰਮਾ, ਦਲਜੀਤ ਸਿੰਘ, ਮਨਿੰਦਰ ਕੌਰ, ਮੰਜੂ, ਰੁਪਿੰਦਰ ਕੌਰ ਅਤੇ ਸਮੂਹ ਸਟਾਫ ਮੌਜੂਦ ਸੀ, ਜਿਨ੍ਹਾਂ ਨੇ ਬਾਊ ਜੀ ਨੂੰ ਫੁੱਲ ਭੇਟ ਕੀਤੇ।