ਸੜਕ ਦੀ ਸਰਕਾਰੀ ਥਾਂ ’ਤੇ ਰੋਕਾਂ ਲਾਉਣ ਦਾ ਵਿਰੋਧ
ਸੜਕ ਦੀ ਸਰਕਾਰੀ ਥਾਂ ’ਤੇ ਰੋਕਾਂ ਲਗਾਉਣ ਦਾ ਮੁਹੱਲਾ ਵਾਸੀਆਂ ਕੀਤਾ ਵਿਰੋਧ
Publish Date: Tue, 21 Apr 2026 08:40 PM (IST)
Updated Date: Wed, 22 Apr 2026 04:13 AM (IST)
ਨਗਰ ਕੌਂਸਲ ਦੇ ਈਓ ਨੂੰ ਚਿੱਠੀ ਲਿਖ ਕੇ ਕੀਤੀ ਹੈ ਕਾਰਵਾਈ ਦੀ ਮੰਗ : ਮੋਮ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੇ ਰੇਲਵੇ ਰੋਡ ’ਤੇ ਫੁੱਟਪਾਥ ਅਤੇ ਸੜਕ ਦੇ ਵਿਚ ਵਾਲੀ ਸਰਕਾਰੀ ਜਗ੍ਹਾ ਉੱਪਰ ਪਾਈਪਾਂ ਲਗਾ ਕੇ ਉਕਤ ਥਾਂ ਨੂੰ ਇਕ ਤਰ੍ਹਾਂ ਨਾਲ ਰਾਖਵੀਂ ਕਰਨ ਦਾ ਦੋਸ਼ ਲਗਾਉਂਦਿਆਂ ਮੁਹੱਲਾ ਵਾਸੀਆਂ ਨੇ ਵਿਰੋਧ ਜਿਤਾਇਆ ਹੈ। ਜਦੋਂਕਿ ਨਗਰ ਕੌਂਸਲ ਤਰਨਤਾਰਨ ਦੇ ਕਾਰਜਸਾਧਕ ਅਫਸਰ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਵੀ ਕੀਤੀ ਹੈ। ਮੁਹੱਲਾ ਵਾਸੀ ਜਸਪ੍ਰੀਤ ਸਿੰਘ ਮੋਮ, ਰਣਜੀਤ ਸਿੰਘ, ਭੀਮ ਸਿੰਘ, ਸਿਮਰ ਸਿੰਘ, ਸੁਰਿੰਦਰ ਸਿੰਘ ਚੁਤਾਲਾ, ਸੋਨੂੰ, ਗਗਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਸਮੇਤ ਹੋਰ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਦੇ ਈਓ ਨੂੰ ਲਿਖੀ ਚਿੱਠੀ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਰੋਡ ’ਤੇ ਗਾਂਧੀ ਪਾਰਕ ਦੇ ਸਾਹਮਣੇ ਫੁੱਟਪਾਥ ਦੇ ਅੱਗੇ ਅਤੇ ਲੁਕ ਨਾਲ ਬਣੀ ਸੜਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਸਰਕਾਰੀ ਜਗ੍ਹਾ ਦੇ ਕਰੀਬ 8 ਫੁੱਟ ਹਿੱਸੇ ’ਤੇ ਪਾਈਪਾਂ ਲਗਾ ਕੇ ਸੰਗਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਜਗ੍ਹਾ ਇਕ ਤਰ੍ਹਾਂ ਨਾਲ ਆਮ ਲੋਕਾਂ ਲਈ ਬੰਦ ਹੋ ਜਾਵੇਗੀ। ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸਮਾਂ ਰਹਿੰਦੇ ਦਖਲ ਦੇ ਕੇ ਇਸ ਕੰਮ ਨੂੰ ਰੁਕਵਾਇਆ ਜਾਵੇ ਤਾਂ ਜੋ ਸਰਕਾਰੀ ਜਗ੍ਹਾ ਕਿਸੇ ਇਕ ਦੀ ਨਾ ਹੋ ਕੇ ਰਹਿ ਜਾਵੇ।