ਪਹਿਲਾਂ ਧਮਕਾਇਆ, ਫਿਰ ਘਰ ਆ ਕੇ ਚਲਾਈ ਗੋਲੀ
ਪਹਿਲਾਂ ਰਸਤੇ ’ਚ ਨੌਜਵਾਨ ਨੂੰ ਧਮਕਾਇਆ, ਫਿਰ ਘਰ ਆ ਕੇ ਚਲਾਈ ਗੋਲੀ
Publish Date: Tue, 21 Apr 2026 07:50 PM (IST)
Updated Date: Wed, 22 Apr 2026 04:13 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਝਬਾਲ ਪਿੰਡ ਬਘਿਆੜੀ ਵਿਖੇ ਦੁੱਧ ਪਾਉਣ ਜਾ ਰਹੇ ਨੌਜਵਾਨ ਨੂੰ ਕਥਿਤ ਤੌਰ ’ਤੇ ਪਿਸਤੋਲ ਦੀ ਨੋਕ ’ਤੇ ਧਮਕਾਉਣ ਤੇ ਫਿਰ ਘਰ ਆ ਕੇ ਉਸਦੇ ਪਿਤਾ ਉੱਪਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਦੋਂ ਪਰਿਵਾਰ ਹਮਲਾਵਰ ਨੂੰ ਫੜ੍ਹਨ ਲੱਗਾ ਤਾਂ ਉਸਦਾ ਪਿਸਟਲ ਉਥੇ ਹੀ ਡਿੱਗ ਪਿਆ। ਜਦੋਂਕਿ ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਭੱਜ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿਸਟਲ ਤੇ ਮੋਟਰਸਾਈਕਲ ਕਬਜੇ ਵਿਚ ਲੈ ਲਿਆ ਹੈ। ਜਗੀਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਬਘਿਆੜੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸਵੇਰੇ ਕਰੀਬ 9 ਵਜੇ ਉਸਦਾ ਲੜਕਾ ਝਬਾਲ ਦੀ ਡੇਅਰੀ ’ਤੇ ਦੁੱਧ ਪਾਉਣ ਲਈ ਗਿਆ ਸੀ। ਜਦੋਂ ਉਹ ਵਾਪਸ ਪਿੰਡ ਆ ਰਿਹਾ ਸੀ ਤਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਗੇਟ ਕੋਲ ਪੁੱਜਾ ਤਾਂ ਅਜੈਪਾਲ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਬਘਿਆੜੀ ਪਲਾਟ ਆਪਣੇ ਮੋਟਰਸਾਈਕਲ ’ਤੇ ਆਇਆ ਤੇ ਉਸ ਦੇ ਲੜਕੇ ਪਿਸਟਲ ਤਾਣ ਕੇ ਮਾਰਨ ਦੀ ਧਮਕੀ ਦਿੱਤੀ। ਉਸ ਦਾ ਲੜਕਾ ਡਰਦਾ ਹੋਇਆ ਮੋਟਰਸਾਈਕਲ ਭਜਾ ਕੇ ਘਰ ਆ ਗਿਆ ਪਰ ਇੰਨੇ ਵਿਚ ਹੀ ਅਜੈਪਾਲ ਸਿੰਘ ਉਨ੍ਹਾਂ ਦੇ ਘਰ ਆ ਗਿਆ ਤੇ ਉਸ ਉੱਪਰ ਗੋਲੀ ਚਲਾ ਦਿੱਤੀ। ਉਹ ਹੇਠਾਂ ਬੈਠ ਗਿਆ ਤੇ ਗੋਲੀ ਸਿਰ ਤੋਂ ਲੰਘ ਗਈ। ਉਨ੍ਹਾਂ ਨੇ ਅਜੈਪਾਲ ਸਿੰਘ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਪਿਸਟਲ ਉਥੇ ਹੀ ਡਿੱਗ ਪਿਆ ਪਰ ਉਹ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਜੈਪਾਲ ਸਿੰਘ ਦੇ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਿਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।