ਤਰਨਤਾਰਨ ਹਲਕੇ ਦੇ ਵੱਖ ਵੱਖ ਪਿੰਡਾਂ ’ਚ ਕੀਤਾ ਰੋਸ ਮਾਰਚ
ਕੰਪਿਊਟਰ ਅਧਿਆਪਕ ਯੂਨੀਅਨ ਨੇ ਤਰਨਤਾਰਨ ਹਲਕੇ ਦੇ ਵੱਖ ਵੱਖ ਪਿੰਡਾਂ ’ਚ ਕੀਤਾ ਰੋਸ ਮਾਰਚ
Publish Date: Sat, 08 Nov 2025 10:04 PM (IST)
Updated Date: Sun, 09 Nov 2025 04:10 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾਂ ਨੇ ਤਰਨਤਾਰਨ ਹਲਕੇ ਦੇ ਪਿੰਡਾਂ ਵਿਚ ਰੋਸ ਮਾਰਚ ਕੱਢਿਆ। ਹਲਕੇ ਦੇ ਪਿੰਡਾਂ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਪੰਜਾਬ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਸ਼ੋਸ਼ਣ ਵਾਲੀ ਨੀਤੀ ਨੂੰ ਭੰਡਦਿਆਂ ਕੰਪਿਊਟਰ ਅਧਿਆਪਕਾਂ ਨੇ ਇਲਾਕਾ ਵਾਸੀਆ ਨੂੰ ਆਪਣੇ ਨਾਲ ਹੈ ਰਹੇ ਧੱਕੇ ਬਾਰੇ ਦੱਸਿਆ। ਸੂਬਾ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਆਪਣੇ ਚੋਣ ਮੈਨਫੈਸਟੋ ਵਿਚ ਲਿਖਤੀ ਵਾਅਦੇ ਨੂੰ ਵੀ ਭੁੱਲ ਚੁੱਕੀ ਹੈ ਅਤੇ ਇਹ ਸਰਕਾਰ ਹੁਣ ਵਿਸ਼ਵਾਸਯੋਗ ਨਈ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸੀਤਲ ਸਿੰਘ ਨੇ ਦੱਸਿਆ ਕਿ 20 ਸਾਲਾਂ ਤੋਂ ਵਿਭਾਗ ਵਿਚ ਕੰਮ ਕਰਨ ਅਤੇ ਰੈਗੂਲਰ ਹੋਣ ਦੇ ਬਾਵਜੂਦ ਕੰਪਿਊਟਰ ਅਧਿਆਪਕ ਨੂੰ ਉਨ੍ਹਾਂ ਦੇ ਹੱਕ ਨਈ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਆਮ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੁਆਰਾ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਸਰਕਾਰ ਬਣਦੇ ਸਾਰ ਹੀ ਪੂਰੇ ਕਰਨ ਸਬੰਧੀ ਵਾਅਦਾ ਕੀਤਾ ਗਿਆ ਸੀ ਅਤੇ ਨਾਲ ਦੀ ਨਾਲ ਹੀ 2022 ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦੇ ਗਿਫਟ ਦੇ ਤੌਰ ’ਤੇ 6ਵਾਂ ਪੇ ਕਮਿਸ਼ਨ ਅਤੇ ਸੀਐੱਸਆਰ ਰੂਲ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਸਾਢੇ ਤਿੰਨ ਸਾਲ ਤੋਂ ਜਿਆਦਾ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੰਪਿਊਟਰ ਅਧਿਆਪਕਾਂ ਨਾਲ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਸੀਨਅਰ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ ਵਿਚ ਕੰਪਿਊਟਰ ਅਧਿਆਪਕ ਵੱਡੇ ਤੌਰ ’ਤੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਲਗਭਗ 100 ਦੇ ਕਰੀਬ ਕੰਪਿਊਟਰ ਅਧਿਆਪਕ ਇਸ ਸੰਸਾਰ ਨੂੰ ਛੱਡ ਗਏ ਹਨ, ਜਿਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਾ ਤਾਂ ਸਰਕਾਰ ਵੱਲੋਂ ਕੋਈ ਆਰਥਿਕ ਸਹਾਇਤਾ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਪਰਿਵਾਰ ਦੇ ਜੀਅ ਨੂੰ ਕੋਈ ਨੌਕਰੀ ਮਿਲੀ ਹੈ । ਉਨ੍ਹਾਂ ਕਿਹਾ ਕਿ ਇਹ ਸਰਕਾਰ ਸਿਰਫ ਲਾਰਿਆਂ ਵਾਲੀ ਸਰਕਾਰ ਹੈ ਇਹ ਸਿਰਫ ਜੇਕਰ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਹੱਕ ਜਾਰੀ ਨਹੀਂ ਕਰਦੀ ਤਾਂ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਰਾਖੀ ਮੰਨਣ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਘੁਮਾਣ , ਮੀਤ ਪ੍ਰਧਾਨ ਹਨੀ ਗਰਗ, ਪਰਮਜੀਤ ਸਿੰਘ ਸੰਧੂ, ਵਿੱਤ ਸਕੱਤਰ ਹਰਜੀਤ ਸਿੰਘ ਬਰਕੰਦੀ ਕੁਨਾਲ ਕਪੂਰ, ਪ੍ਰੈਸ ਸਕੱਤਰ ਹਰਜਿੰਦਰ ਸਿੰਘ,ਸਟੇਜ ਸਕੱਤਰ ਹਰ ਭਗਵਾਨ ਸਿੰਘ, ਸਟੇਟ ਕਮੇਟੀ ਮੈਂਬਰ ਹਰਿਮੰਦਰ ਸਿੰਘ ਸੰਧੂ,ਗੁਰਪ੍ਰੀਤ ਸਿੰਘ, ਰਿਸ਼ਵ ਗੋਇਲ , ਗੁਰਸ਼ਰਨ ਕੌਰ,ਜਿਲਾ ਪ੍ਰਧਾਨ ਸੀਤਲ ਸਿੰਘ ਤਰਨ ਤਾਰਨ ਗੁਰਪਿੰਦਰ ਸਿੰਘ ਗੁਰਦਾਸਪੁਰ, ਰਮਨ ਕੁਮਾਰ ਜਲੰਧਰ, ਸਤਪ੍ਰਤਾਪ ਸਿੰਘ ਮਾਨਸਾ,ਹਰਜਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ , ਗਗਨਪ੍ਰੀਤ ਸਿੰਘ ਅੰਮ੍ਰਿਤਸਰ, ਪ੍ਰਦੀਪ ਕੁਮਾਰ ਬਰਨਾਲਾ ਅਮਨਦੀਪ ਸਿੰਘ ਪਠਾਨਕੋਟ,ਈਸ਼ਰ ਸਿੰਘ ਬਠਿੰਡਾ ਦਵਿੰਦਰ ਸਿੰਘ ਫਿਰੋਜਪੁਰ ਰਕੇਸ਼ ਸਿੰਘ ਖਾਲਸਾ ਮੋਗਾ, ਜਗਜੀਤ ਸਿੰਘ ਗਣੇਸ਼ਪੁਰ ਹੁਸ਼ਿਆਰਪੁਰ, ਕਰਨਜੀਤ ਸਿੰਘ , ਹਰਚੰਦ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਪਰਵਿੰਦਰ ਸਿੰਘ ਮੁੰਡਾ ਪਿੰਡ, ਪਵਨ ਕੁਮਾਰ, ਮਨੀ, ਬਿਕਰਮ ਸਿੰਘ ਆਦਿ ਵੀ ਮੌਜੂਦ ਸਨ। ਰੋਸ ਮਾਰਚ ਕਰਦੇ ਹੋਏ ਕੰਪਿਊਟਰ ਅਧਿਆਪਕ ਬਾਅਦ ਦੁਪਹਿਰ ਆਪ ਦੇ ਦਫਤਰ ਵੱਲ ਵਧ ਗਏ। ਪਰ ਚੋਣ ਜਾਬਤੇ ਦੇ ਚੱਲਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸ਼ਹਿਰ ਅੰਦਰ ਪ੍ਰਦਰਸ਼ਨ ਕਰਨ ’ਤੇ ਲਗਾਈ ਗਈ ਰੋਕ ਦੇ ਚੱਲਦਿਆਂ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਬਾਈਪਾਸ ਵੱਲ ਭੇਜ ਦਿੱਤਾ। ਪਰ ਉਕਤ ਅਧਿਆਪਕ ਉਮੀਦਵਾਰ ਦੇ ਘਰ ਵੱਲ ਵਧਣ ਲੱਗੇ ਤਾਂ ਘਰ ਦੇ ਕੋਲ ਪੁਲਿਸ ਤੇ ਨੀਮ ਫੌਜੀਲ ਦਲ ਦੇ ਦਸਤੇ ਤਾਇਨਾਤ ਕਰ ਦਿੱਤੇ ਗਏ।