ਤਰਨਤਾਰਨ ਬਾਰ ਐਸੋਸੀਏਸ਼ਨ ’ਚ ਪੁੱਜੇ ਪੰਥਕ ਉਮੀਦਵਾਰ ਖਾਲਸਾ
ਤਰਨਤਾਰਨ ਬਾਰ ਐਸੋਸੀਏਸ਼ਨ ’ਚ ਪੁੱਜੇ ਪੰਥਕ ਉਮੀਦਵਾਰ ਮਨਦੀਪ ਸਿੰਘ ਖਾਲਸਾ
Publish Date: Sat, 08 Nov 2025 08:14 PM (IST)
Updated Date: Sun, 09 Nov 2025 04:10 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੀ ਜਿਮਨੀ ਚੋਣ ਲੜ ਰਹੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਸਥਾਨਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿਖੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਪੰਥ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੇ ਨਾਲ ਬਾਪੂ ਤਰਸੇਮ ਸਿੰਘ ਖਾਲਸਾ ਨੇ ਵਕੀਲ ਭਾਈਚਾਰੇ ਨਾਲ ਰੂ ਬ ਰੂ ਹੋ ਕੇ ਪੰਥਕ ਏਕਤਾ, ਸੱਚਾਈ ਦੀ ਰਾਜਨੀਤੀ ਅਤੇ ਨਸ਼ਾ ਮੁਕਤ ਪੰਜਾਬ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਸਿਆਸੀ ਨਹੀਂ ਸਗੋਂ ਪੰਥਕ ਜ਼ਿੰਮੇਵਾਰੀ ਹੈ, ਜਿਸ ਵਿਚ ਹਰ ਸੱਚੇ ਸਿੱਖ ਨੂੰ ਆਪਣਾ ਫਰਜ਼ ਨਿਭਾਉਣਾ ਹੈ। ਇਸ ਮੌਕੇ ਤਰਨਤਾਰਨ ਬਾਰ ਐਸੋਸੀਏਸ਼ਨ ਦੇ ਸਮੂਹ ਹਾਜ਼ਰ ਵਕੀਲਾਂ ਅਤੇ ਕਲਰਕਾਂ ਨੇ ਭਾਈ ਮਨਦੀਪ ਸਿੰਘ ਖਾਲਸਾ ਦਾ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ। ਮਨਦੀਪ ਸਿੰਘ ਖਾਲਸਾ ਨੇ ਤਰਨਤਾਰਨ ਬਾਰ ਐਸੋਸੀਏਸ਼ਨ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਐਡਵੋਕੇਟ ਕਰਮਵੀਰ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਐਡਵੋਕੇਟ ਹਰਸੰਜੀਵ ਸਿੰਘ ਗਿੱਲ, ਐਡਵੋਕੇਟ ਰਵਿੰਦਰ ਸਿੰਘ ਖੈਹਰਾ ਅਤੇ ਐ. ਕੰਵਲਜੀਤ ਕੌਰ ਸਰਾਂ ਸ਼ਾਮਲ ਸਨ। ਇਸ ਮੌਕੇ ਸੀਨੀਅਰ ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਐੱਸਪੀ ਸਿੰਘ, ਗੁਰਦੇਵ ਸਿੰਘ ਰੰਧਾਵਾ, ਐਡ. ਜੋਗਾ ਸਿੰਘ ਸੰਧੂ ਸਾਬਕਾ ਪ੍ਰਧਾਨ, ਐਡਵੋਕੇਟ ਹਰਸੰਜੀਵ ਸਿੰਘ ਗਿੱਲ, ਜਗਦੀਪ ਸਿੰਘ ਰੰਧਾਵਾ, ਸਟਾਲਿਨਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਸੰਧੂ, ਐਡਵੋਕੇਟ ਹਰਪ੍ਰੀਤ ਸਿੰਘ ਸੰਧਾਵਾਲੀਆ ਸਾਬਕਾ ਸੈਕਟਰੀ, ਐਡਵੋਕੇਟ ਰਵਿੰਦਰ ਸਿੰਘ ਉਸਮਾਂ ਮੌਜੂਦਾ ਸੈਕਟਰੀ ਬਾਰ ਐਸੋਸੀਏਸ਼ਨ, ਐਡ. ਰਾਜੇਸ਼ਵਰ ਰਾਏ, ਭੁਪਿੰਦਰ ਸਿੰਘ ਚਾਵਲਾ, ਐਡ. ਅਜੈਪਾਲ ਸਿੰਘ ਸੱਗੂ, ਜਸਬੀਰ ਸਿੰਘ ਕੋਟ, ਗੁਰਜੀਤ ਸਿੰਘ ਗਿੱਲ, ਪੰਕਜ ਜੋਸ਼ੀ, ਕੰਵਲਜੀਤ ਕੌਰ ਸਰਾਂ ਸੰਯੁਕਤ ਸਕੱਤਰ, ਐਡਵੋਕੇਟ ਜੈਦੀਪ ਰੱਤੀ, ਐਡਵੋਕੇਟ ਰਾਜਿੰਦਰ ਸਿੰਘ, ਐਡਵੋਕੇਟ ਸ਼ਰਨਜੀਤ ਸਿੰਘ, ਰਸ਼ਪਾਲ ਸਿੰਘ ਝਬਾਲ, ਬਲਦੇਵ ਸਿੰਘ ਗਿੱਲ, ਐਡਵੋਕੇਟ ਡਾਈਮੰਡ ਸੰਧੂ, ਐਡਵੋਕੇਟ ਅਮਿਤ ਧਵਨ ਮੀਤ ਪ੍ਰਧਾਨ, ਐਡਵੋਕੇਟ ਗੁਰਮੀਤ ਸਿੰਘ ਪੱਟੀ, ਐਡਵੋਕੇਟ ਗੁਲਕੰਵਰਜੀਤ ਸਿੰਘ ਗਿੱਲ ਆਦਿ ਸ਼ਾਮਲ ਸਨ।