ਪੈਨਸ਼ਨਰਾਂ ਦੇ 52.83 ਲੱਖ ਦਾ ਕੀਤਾ ਗਬਨ, ਸਾਬਕਾ ਸਰਪੰਚ ਨਾਮਜ਼ਦ
ਬਲਾਕ ਭਿੱਖੀਵਿੰਡ ਦੇ ਬੀਡੀਪੀਓ ਨਿਸ਼ਾਨ ਸਿੰਘ ਨੇ ਵੱਲੋਂ ਜਾਰੀ ਸ਼ਿਕਾਇਤ ਮੁਤਾਬਿਕ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਡੱਲ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਪੈਨਸ਼ਨ ਧਾਰਕਾ ਦੇ 52 ਲੱਖ 83 ਹਜਾਰ ਰੁਪਏ ਦਾ ਗਬਨ ਕੀਤਾ ਹੈ।
Publish Date: Thu, 26 Feb 2026 01:47 PM (IST)
Updated Date: Thu, 26 Feb 2026 01:49 PM (IST)
ਸਰਬਜੀਤ ਸਿੰਘ ਛੀਨਾ,ਪੰਜਾਬੀ ਜਾਗਰਣ, ਖਾਲੜਾ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡੱਲ ਦੇ ਪੈਨਸ਼ਨ ਧਾਰਕਾਂ ਦੇ 52 ਲੱਖ ਤੋਂ ਵੱਧ ਰੁਪਏ ਦਾ ਗਬਨ ਕਰਨ ਦੇ ਕਥਿਤ ਦੋਸ਼ ਹੇਠ ਪਿੰਡ ਦੇ ਸਾਬਕਾ ਸਰਪੰਚ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜਾਂਚ ਉਪਰੰਤ ਬੀਡੀਪੀਓ ਦੀ ਸ਼ਿਕਾਇਤ ਉੱਪਰ ਹੋਈ ਹੈ।
ਬਲਾਕ ਭਿੱਖੀਵਿੰਡ ਦੇ ਬੀਡੀਪੀਓ ਨਿਸ਼ਾਨ ਸਿੰਘ ਨੇ ਵੱਲੋਂ ਜਾਰੀ ਸ਼ਿਕਾਇਤ ਮੁਤਾਬਿਕ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਡੱਲ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਪੈਨਸ਼ਨ ਧਾਰਕਾ ਦੇ 52 ਲੱਖ 83 ਹਜਾਰ ਰੁਪਏ ਦਾ ਗਬਨ ਕੀਤਾ ਹੈ। ਥਾਣਾ ਖਾਲੜਾ ਦੇ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ ’ਤੇ ਪਰਮਜੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।