ਤਰਨਤਾਰਨ ’ਚ ਮੰਦਰ ਕੋਲ ਸ਼ੱਕੀ ਸਕੂਟਰੀ ਨੇ ਮਚਾਈ ਦਹਿਸ਼ਤ
ਜਸਪਾਲ ਸਿੰਘ ਜੱਸੀ ਪੰਜਾਬੀ
Publish Date: Fri, 08 May 2026 10:28 PM (IST)
Updated Date: Fri, 08 May 2026 10:29 PM (IST)
ਜਸਪਾਲ ਸਿੰਘ ਜੱਸੀ ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਮੁੱਖ ਮਾਰਗ ’ਤੇ ਸਥਿਤ ਮੰਦਰ ਦੇ ਕੋਲ ਸ਼ੁੱਕਰਵਾਰ ਨੂੰ ਲਾਵਾਰਿਸ ਹਾਲਤ ਵਿੱਚ ਮਿਲੀ ਸਕੂਟਰੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਆਨਨ-ਫਾਨਨ ਵਿੱਚ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਨਿਰੋਧਕ ਟੀਮਾਂ ਵੀ ਪਹੁੰਚ ਗਈਆਂ ਅਤੇ ਉਕਤ ਸਕੂਟਰੀ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੀ ਅਗਵਾਈ ਐੱਸਪੀ ਹੈੱਡਕੁਆਟਰ ਸੁਖਨਿੰਦਰ ਸਿੰਘ ਕਰ ਰਹੇ ਹਨ।