ਵਿਦਿਆਰਥੀਆਂ ਨੇ ਕੀਤਾ ਮਨੋਰੰਜਕ ਤੇ ਸਿੱਖਿਅਕ ਦੌਰਾ
ਵਾਈਐਸ ਸਕੂਲ ਵੱਲੋਂ ਨਰਸਰੀ ਦੇ ਵਿਦਿਆਰਥੀਆਂ ਲਈ ਮਨੋਰੰਜਕ ਅਤੇ ਸਿੱਖਿਅਕ ਦੌਰਾ ਕਰਵਾਇਆ
Publish Date: Wed, 20 May 2026 03:44 PM (IST)
Updated Date: Wed, 20 May 2026 03:46 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤ ਦੇ ਟਾਪ 50 ਸਕੂਲਾਂ ’ਚ ਸ਼ਾਮਲ ਵੱਲੋਂ ਨਰਸਰੀ ਕਲਾਸ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਲਰ ਦਾ ਇੱਕ ਮਨੋਰੰਜਕ ਅਤੇ ਸਿੱਖਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਜ਼ੇ ਅਤੇ ਖੁਸ਼ੀ ਦੇ ਨਾਲ-ਨਾਲ ਵਿਹਾਰਿਕ ਸਿੱਖਿਆ ਪ੍ਰਦਾਨ ਕਰਨਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਆਈਸਕ੍ਰੀਮ ਖਰੀਦਣ ਦਾ ਤਰੀਕਾ, ਦੁਕਾਨਦਾਰ ਨਾਲ ਨਿਮਰਤਾ ਨਾਲ ਗੱਲ ਕਰਨੀ ਅਤੇ ਜਨਤਕ ਸਥਾਨਾਂ ’ਤੇ ਚੰਗੇ ਆਚਰਨ ਅਤੇ ਸ਼ਿਸ਼ਟਾਚਾਰ ਬਾਰੇ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਬੱਚਿਆਂ ਨੂੰ ‘ਪਲੀਜ਼’, ‘ਥੈਂਕ ਯੂ’ ਅਤੇ ‘ਐਕਸਕਿਊਜ਼ ਮੀ’ ਵਰਗੇ ਨਿਮਰ ਸ਼ਬਦਾਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ, ਜਿਸ ਨਾਲ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਸੰਚਾਰ ਕੌਸ਼ਲ ’ਚ ਵਿਕਾਸ ਹੋਵੇ। ਵਿਦਿਆਰਥੀਆਂ ਨੂੰ ਆਈਸਕ੍ਰੀਮ ਦੇ ਵੱਖ-ਵੱਖ ਰੰਗਾਂ ਅਤੇ ਫਲੇਵਰਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਵੱਖ-ਵੱਖ ਆਈਸਕ੍ਰੀਮਾਂ ਨੂੰ ਦੇਖਿਆ, ਪਹਿਚਾਣਿਆ ਅਤੇ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਜਿਸ ਨਾਲ ਇਹ ਦੌਰਾ ਉਨ੍ਹਾਂ ਲਈ ਹੋਰ ਵੀ ਦਿਲਚਸਪ ਅਤੇ ਗਿਆਨਭਰਪੂਰ ਬਣ ਗਿਆ। ਨੰਨ੍ਹੇ ਵਿਦਿਆਰਥੀਆਂ ਨੇ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਆਪਣੀ ਮਨਪਸੰਦ ਆਈਸਕ੍ਰੀਮ ਦਾ ਪੂਰਾ ਆਨੰਦ ਲਿਆ। ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਨੇ ਇਸ ਦੌਰੇ ਨੂੰ ਯਾਦਗਾਰ ਬਣਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਕਿਹਾ, ‘ਵਾਈਐੱਸ ਪਬਲਿਕ ਸਕੂਲ ’ਚ ਅਸੀਂ ਮੰਨਦੇ ਹਾਂ ਕਿ ਸਿੱਖਿਆ ਸਿਰਫ ਕਲਾਸਰੂਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਦੇ ਅਨੁਭਵਾਤਮਕ ਦੌਰੇ ਬੱਚਿਆਂ ’ਚ ਸਮਾਜਿਕ ਕੌਸ਼ਲ, ਆਤਮਵਿਸ਼ਵਾਸ ਅਤੇ ਵਿਹਾਰਿਕ ਗਿਆਨ ਨੂੰ ਵਿਕਸਿਤ ਕਰਨ ’ਚ ਮਦਦਗਾਰ ਸਾਬਤ ਹੁੰਦੇ ਹਨ। ਬੱਚਿਆਂ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਸਿੱਖਦੇ ਦੇਖਣਾ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ।