ਖੰਭੇ ’ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ
ਖੰਭੇ ’ਚ ਮੋਟਰਸਾਇਕਲ ਵੱਜਣ ਕਾਰਣ ਇਕ ਨੌਜਵਾਨ ਦੀ ਮੌਤ
Publish Date: Fri, 06 Mar 2026 04:10 PM (IST)
Updated Date: Sat, 07 Mar 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਭਗਤਪੁਰਾ ਵਿਖੇ ਨੌਜਵਾਨ ਸਿਮਰਜੀਤ ਸਿੰਘ ਦੀ ਮੋਟਰਸਾਈਕਲ ਖੰਭੇ ’ਚ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਪੁੱਤਰ ਬੂਟਾ ਸਿੰਘ ਉਮਰ ਸਾਲ 32 ਜੋ ਪਾਵਰਕਾਮ ਵਿਭਾਗ ’ਚ ਕੱਚੇ ਮੁਲਾਜ਼ਮ ਦੇ ਹੋਰ ’ਤੇ ਕੰਮ ਕਰਦਾ ਸੀ, ਅੱਜ ਸਵੇਰੇ ਪਿੰਡ ’ਚ ਮੋਟਰਸਾਈਕਲ ’ਤੇ ਜਾ ਰਿਹਾ ਸੀ, ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਮੋਟਰਸਾਈਕਲ ਬਿਜਲੀ ਵਾਲੇ ਖੰਡੇ ਨਾਲ ਟਕਰਾ ਗਿਆ, ਜਿਸ ਕਾਰਨ ਉਸਦੇ ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।