ਮਜ਼ਦੂਰਾਂ ਨੇ ਸਰਕਾਰ ਦੀ ਅਰਥੀ ਫੂਕੀ
ਮ਼ਜ਼ਦੂਰਾਂ ਨੇ ਸਰਕਾਰ ਦੀ ਅਰਥੀ ਫੂਕੀ
Publish Date: Thu, 07 May 2026 06:11 PM (IST)
Updated Date: Fri, 08 May 2026 04:12 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਪੰਜਾਬ ਅੰਦਰ ਭਾਰਤ ਸਰਕਾਰ ਦੇ ਵੱਲੋਂ ਜਨਗਣਨਾ 2027 ਕਰਵਾਈ ਜਾ ਰਹੀ ਹੈ, ਜਿਸ ’ਚ ਹਰੇਕ ਪਰਿਵਾਰ ਤੇ ਹਰੇਕ ਬਿਲਡਿੰਗ ਤੇ ਸਭ ਵਰਤੋ ਯੋਗ ਵਸਤੂਆਂ ਦਾ ਸਰਬੇ ਕੀਤਾ ਜਾ ਰਿਹਾ ਹੈ, ਯੋਜਨਾਵਾਂ ਦੇ ਅਧੀਨ ਸਕੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪਰ ਇਸ ਜਾਣਕਾਰੀ ਦੇ ਪ੍ਰਸ਼ਨਾਂ ’ਚ ਸੰਵਿਧਾਨ ਦੁਆਰਾ ਪ੍ਰਤੀਬੱਧੀ ਤੇ ਜਾਤੀ ਸੂਝਕ ਸ਼ਬਦਾਂ ਨੂੰ ਵਰਤਿਆ ਗਿਆ ਹੈ ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ’ਚ ਵੱਡਾ ਰੋਸ ਦੇਖਣ ਨੂੰ ਮਿਲਿਆ। ਦਲਿਤ ਚੇਤਨਾ ਮੰਚ ਦੇ ਆਗੂ ਕੌਂਸਲਰ ਵਿਨੋਦ ਕੁਮਾਰ ਕਾਲਾ ਨੇ ਕਿਹਾ ਕਿ ਦਲਿਤ ਭਾਈਚਾਰਾ ਇਨਾ ਸ਼ਬਦਾਂ ਦੀ ਘੋਰ ਨਿੰਦਿਆ ਕਰਦਾ ਜੋ ਕਿ ਜਨਗੰਣਨਾ ਦੇ ਨਾਂ ’ਤੇ ਦਲਿਤ ਭਾਈਚਾਰੇ ਨੂੰ ਜਲੀਲ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਪ੍ਰਸ਼ਨਾਂ ਨੂੰ ਜਨਗਣਨਾ ’ਚੋਂ ਹਟਾਇਆ ਜਾਵੇ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਇਸ ਮੌਕੇ ਸਿਕੰਦਰ ਕੁਮਾਰ, ਸੁਨੀਲ ਕੁਮਾਰ, ਰਾਜ ਕੁਮਾਰ, ਗਰੀਨ ਕੁਮਾਰ, ਨਾਨਕ ਸਿੰਘ, ਸਤਪਾਲ ਜੋਨੀ, ਗੁਰਪ੍ਰੀਤ ਕੌਰ, ਜੱਸੀ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।