ਮਜ਼ਦੂਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਮਜ਼ਦੂਰਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇਂਦਰ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
Publish Date: Sun, 17 May 2026 06:14 PM (IST)
Updated Date: Mon, 18 May 2026 04:10 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਪੱਖੋ ਕੇ ਵਿਖੇ ਮਗਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਵਿਚ ਮਨਰੇਗਾ ਮਜ਼ਦੂਰਾਂ ਨੇ ਭਾਜਪਾ ਦੀ ਕੇਂਦਰੀ (ਮੋਦੀ) ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ/ਹਿੱਤਾਂ ਦੀ ਰਖਵਾਲੀ ਕਰਦੇ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਪੂੰਜੀਪਤੀ ਮਾਲਕਾਂ/ਕਾਰਪੋਰੇਟਾਂ ਦੇ ਹੱਕ ਵਿੱਚ ਚਾਰ ਨਵੇਂ ਲੇਵਰ ਕੋਡਾਂ ਨੂੰ ਲਾਗੂ ਕਰਨ ਤੇ ਮਨਰੇਗਾ ਨੂੰ ਖ਼ਤਮ ਕਰਕੇ ਪਹਿਲੀ ਜੁਲਾਈ ਤੋਂ ਨਵਾਂ ਵੀ ਬੀਜੀ ਰਾਮ ਜੀ ਕਾਨੂੰਨ ਲਾਗੂ ਕਰਨ ਦੇ ਨੋਟੀਫਿਕੇਸ਼ਨ ਦੀਆਂ ਜਾਰੀ ਕਾਪੀਆਂ ਸਾੜ ਕੇ ਰੋਸ ਆਵਾਜ਼ ਬੁਲੰਦ ਕੀਤੀ। ਇਸ ਸਮੇਂ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਗਨਰੇਗਾ ਕਾਨੂੰਨ ਸਾਲ ਦੌਰਾਨ ਕਿਸੇ ਵੀ ਸਮੇਂ 100 ਦਿਨ ਦਾ ਕੰਮ ਮੰਗਣ ਦਾ ਅਧਿਕਾਰ ਜੋ ਕਾਰਡ ਧਾਰਕਾਂ ਨੂੰ ਦਿੰਦਾ ਸੀ, ਜਿਸ ਦੇ ਲਈ ਪਿੰਡ ਪੰਚਾਇਤ/ ਬਲਾਕ /ਜ਼ਿਲ੍ਹਾ ਸੰਮਤੀ ਅਤੇ ਸੂਬਾ ਸਰਕਾਰ ਮਜ਼ਦੂਰਾਂ ਨੂੰ ਕੰਮ ਦੇਣ ਦਾ ਪ੍ਰਬੰਧ ਕਰਨ ਲਈ ਜਿੰਮੇਵਾਰੀ ਨਿਭਾਉਂਦੀਆਂ ਸਨ, ਜਿਨਾਂ ਤੋਂ ਇਹ ਅਧਿਕਾਰ ਬੀ.ਵੀ.ਜੀ.ਰਾਮ ਜੀ ਕਾਨੂੰਨ ਖੋਹ ਕੇ ਕੇਂਦਰੀ ਸਰਕਾਰ ਨੇ ਆਪਣੇ ਹੱਥਾਂ ਚ ਲੈ ਲਏ ਹਨ ਸਾਥੀ ਫਰਵਾਹੀ ਨੇ ਲੇਬਰ ਕੋਡਾਂ ਬਾਰੇ ਬੋਲਦਿਆਂ ਕਿਹਾ ਕਿ ਦੇਸ਼ ਦੇ ਕਰੋੜਾਂ ਕਿਰਤੀਆਂ ਤੋਂ ਯੂਨੀਅਨ ਬਣਾਉਣ, ਮੰਗ ਪੱਤਰ ਦੇਣ ਤੋਂ ਲੈ ਕੇ ਧਰਨਾ/ਮੁਜ਼ਾਹਰਾ/ ਰੈਲੀਆਂ ਕਰਕੇ ਆਪਣੇ ਹੱਕੀ ਲਾਭਾਂ ਅਤੇ ਅਧਿਕਾਰਾਂ ਤੋਂ ਵਾਂਝਾ ਕਰਨ ਲਈ ਪਹਿਲਾਂ ਉਹਨੇ 29 ਕਿਰਤ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ ਤੇ ਪੂੰਜੀਪਤੀ ਮਾਲਕਾਂ/ ਕਾਰਪੋਰੇਟਾਂ ਨੂੰ ਕਿਰਤੀਆਂ ਤੋਂ ਅੱਠ ਘੰਟੇ 1ਦਿਹਾੜੀ ਦੀ ਥਾਂ 12 ਘੰਟੇ ਕੰਮ ਕਰਵਾ ਕੇ ਵੀ ਅੱਠ ਘੰਟੇ ਦੇ ਬਰਾਬਰ ਉਜਰਤਾਂ ਦੀ ਅਦਾਇਗੀ ਕਰਨ ਦੇ ਕੰਮ ਨੂੰ ਸੁਰਜੀਤ ਕਰਦਿਆਂ ਕੰਮਾਂ ਤੋਂ ਕੱਢ ਕੇ ਸੜਕ ਤੇ ਸੁੱਟ ਕੇ ਬੇਰੁਜ਼ਗਾਰ ਕਰਨ ਦੀ ਖੁੱਲ ਦਿੰਦੇ ਹਨ ਜਿਸ ਦੇ ਵਿਰੁੱਧ ਸੀਟੂ ਨਾਲ ਰਲ ਕੇ ਮਜ਼ਦੂਰਾਂ ਨੂੰ ਜਾਗਰੂਕ ਤੇ ਜਥੇਬੰਦ ਕਰਦਿਆਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਕਰਮਜੀਤ ਕੌਰ, ਦਰਸ਼ਨ ਸਿੰਘ, ਕਿਰਪਾਲ ਸਿੰਘ, ਮਨਪ੍ਰੀਤ ਕੌਰ, ਕੁਲਵੰਤ ਕੌਰ, ਹਰਦੀਪ ਕੌਰ ਵਗੈਰਾ ਸ਼ਾਮਿਲ ਸਨ।