ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ’ਚ ਪੱਥਰ ਲਾਉਣ ਦਾ ਕੰਮ ਸ਼ੁਰੂ
ਬੀਬੜੀਆਂ ਮਾਈਆਂ ਬੀਬੜੀਆਂ ਮਾਈਆਂ
Publish Date: Fri, 20 Feb 2026 05:43 PM (IST)
Updated Date: Sat, 21 Feb 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਲਵੇ ਦੇ ਪ੍ਰਸਿੱਧ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਕਾਰ ਸੇਵਾ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਗਰੇਨਾਈਟ ਪੱਥਰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਖਜਾਨਚੀ ਡਾਕਟਰ ਅਨਿਲ ਗਰਗ, ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਮੀਤ ਪ੍ਰਧਾਨ ਹਰਮੇਲ ਸਿੰਘ ਟੱਲੇਵਾਲੀਆ ਆਦਿ ਨੇ ਦੱਸਿਆ ਕਿ ਗਰੇਨਾਈਟ ਪੱਥਰ ਲਾਉਣ ਨਾਲ ਮੰਦਰ ਦੀ ਸੁੰਦਰਤਾ ਚਾਰ ਗੁਣਾ ਵੱਧ ਜਾਵੇਗੀ। ਗਰੇਨਾਈਟ ਪੱਥਰ ਕੰਮ ਮੁਕੰਮਲ ਹੋਣ ਉਪਰੰਤ ਗਰਿੱਲ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਇਹ ਸਾਰਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਡਾਕਟਰ ਅਨਿਲ ਗਰਗ ਨੇ ਦੱਸਿਆ ਕਿ ਬੀਬੜੀਆਂ ਮਾਈਆਂ ਮੰਦਰ ਵਿਖੇ ਫਲਸਾਂ ਤੇ ਬਾਥਰੂਮਾਂ ਨਵੇਂ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਮੇਲਾ 22 ਮਾਰਚ ਦਾ ਹੈ ਫਲਸਾਂ ਤੇ ਬਾਥਰੂਮਾਂ ਦਾ ਕੰਮ ਮੇਲੇ ਤੱਕ ਮੁਕੰਮਲ ਹੋ ਜਾਵੇਗਾ। ਇਸ ਸਾਰੇ ਕੰਮ ਤੇ 4 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਆਉਣ ਦਾ ਅਨੁਮਾਨ ਹੈ। ਮੇਲੇ ਨੂੰ ਲੈ ਕੇ ਮੰਦਰ ਨੂੰ ਆਉਣ ਜਾਣ ਵਾਲੇ ਰਸਤਿਆਂ ਅਤੇ ਮੰਦਰ ਦੇ ਅੰਦਰ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਨਰਿੰਦਰ ਕੁਮਾਰ ਸਿੰਗਲਾ, ਗੁਰਜੰਟ ਸਿੰਘ, ਬਹਾਦਰ ਸਿੰਘ, ਮੱਘਰ ਸਿੰਘ, ਪਰਭਜੋਤ ਸਿੰਘ ਆਦਿ ਹਾਜ਼ਰ ਸਨ।