ਸੜਕ ਹਾਦਸੇ ’ਚ ਇਕ ਔਰਤ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਔਰਤ ਦੀ ਮੌਤ, ਕੇਸ ਦਰਜ
Publish Date: Mon, 18 May 2026 05:18 PM (IST)
Updated Date: Tue, 19 May 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਸੇਵਕ ਸਿੰਘ ਪੁੱਤਰ ਰਾਮ ਸਿੰਘ ਵਾਸੀ ਬਾਜ਼ੀਗਰ ਬਸਤੀ ਕਰਮਗੜ੍ਹ ਨੇ ਬਿਆਨ ਤਹਿਰੀਰ ਕਰਵਾਇਆ ਕਿ 13 ਮਈ ਨੂੰ ਉਸਦੀ ਘਰਵਾਲੀ ਕਿਰਨਦੀਪ ਕੌਰ ਸਮੇਤ ਮੇਰੀ ਭੈਣ ਦੇ ਮੋਟਰਸਾਈਕਲ ਮਾਰਕਾ ਪਲਟੀਨਾ ’ਤੇ ਸਵਾਰ ਹੋ ਕੇ ਜਿਸਨੂੰ ਮੇਰੀ ਭੈਣ ਚਲਾ ਰਹੀ ਸੀ, ਉਹ ਆਪਣੇ ਮੋਟਰਸਾਈਕਲ ਪਰ ਉਨ੍ਹਾਂ ਦੇ ਪਿਛੇ ਆਪਣੇ ਘਰ ਨੂੰ ਆ ਰਿਹਾ ਸੀ ਜਦ ਅਸੀਂ ਸੰਘੇੜਾ ਕਰਮਗੜ੍ਹ ਰੋਡ ’ਤੇ ਪੁੱਜੇ ਤਾਂ ਇਕ ਕਾਰ ਮਾਰਕਾ ਬਰੀਜਾ ਨੇ ਤੇਜ਼ ਰਫ਼ਤਾਰੀ ਨਾਲ ਗਲਤ ਸਾਇਡ ਤੋਂ ਲਿਆਕੇ ਮੋਟਰਸਾਈਕਲ ਪਲਟੀਨਾ ਉਕਤ ’ਚ ਟੱਕਰ ਮਾਰੀ। ਇਸ ਕਾਰਨ ਦੌਰਾਨੇ ਇਲਾਜ ਉਸਦੀ ਘਰਵਾਲੀ ਦੀ ਮੌਤ ਹੋ ਗਈ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।