ਅਸਲ੍ਹਾ ਧਾਰਕ ਆਪਣਾ ਅਸਲ੍ਹਾ ਸਬੰਧਿਤ ਥਾਣੇ ’ਚ ਜਮ੍ਹਾਂ ਕਰਵਾਉਣ : ਇੰਸ. ਨਵਦੀਪ ਕੌਰ
ਅਸਲ੍ਹਾ ਧਾਰਕ ਆਪਣਾ ਅਸਲ੍ਹਾ ਸੰਬੰਧਿਤ ਥਾਣੇ 'ਚ ਤੁਰੰਤ ਜਮ੍ਹਾਂ ਕਰਵਾਉਣ:- ਇੰਸ: ਨਵਦੀਪ ਕੌਰ
Publish Date: Wed, 20 May 2026 05:38 PM (IST)
Updated Date: Wed, 20 May 2026 05:40 PM (IST)
ਤਪਾ ਮੰਡੀ : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਪੰਜਾਬ ’ਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਹੁਕਮਾਂ ਤਹਿਤ ਡੀਐੱਸਪੀ ਤਪਾ ਜਸਕਰਨ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਆਪਣੇ ਲਾਇਸੈਂਸੀ ਹਥਿਆਰ ਜਲਦੀ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਥਾਣਾ ਤਪਾ ਦੀ ਮੁਖੀ ਨਵਦੀਪ ਕੌਰ ਚਾਹਲ ਨੇ ਕਿਹਾ ਕਿ ਸਬ ਡਵੀਜ਼ਨ ਤਪਾ ਅਧੀਨ ਆਉਂਦੇ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਲਦੀ ਆਪਣਾ ਅਸਲ੍ਹਾ ਸਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾਂ ਕਰਵਾਉਣ। ਜੇਕਰ ਕੋਈ ਅਸਲ੍ਹਾ ਧਾਰਕ ਆਪਣਾ ਹਥਿਆਰ ਗੰਨ ਹਾਊਸ 'ਚ ਜਮ੍ਹਾਂ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੀ ਰਸੀਦ ਸਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾਂ ਕਰਵਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿਚ ਅਸਲ੍ਹਾ ਧਾਰਕ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।