ਭਲਕੇ ਦੇ ਸੱਦੇ ’ਤੇ ਬਲਾਕ ਸ਼ਹਿਣਾ ਤੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ ਕਰਾਂਗੇ : ਭੋਲਾ ਸਿੰਘ ਛੰਨਾਂ
15 ਮਈ ਦੇ ਸੱਦੇ ’ਤੇ ਬਲਾਕ ਸ਼ਹਿਣਾ ਤੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ ਕਰਾਂਗੇ:ਭੋਲਾ ਸਿੰਘ ਛੰਨਾਂ
Publish Date: Wed, 13 May 2026 04:41 PM (IST)
Updated Date: Wed, 13 May 2026 04:42 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ
ਭਦੌੜ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾਂ ਦੀ ਪ੍ਰਧਾਨਗੀ ਹੇਠ ਭਦੌੜ ਵਿਖੇ ਹੋਈ। ਜਿਸ ’ਚ ਕਿਸਾਨੀ ਨਾਲ ਸਬੰਧਤ ਹੋਰਨਾਂ ਮਾਮਲਿਆਂ ਤੋਂ ਇਲਾਵਾ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰਾਜਪਾਲ ਭਵਨ ਚੰਡੀਗੜ੍ਹ ਵੱਲ ਮਾਰਚ ਕੀਤਾ ਜਾਵੇਗਾ, ਉਸ ਵਿੱਚ ਬਲਾਕ ਸ਼ਹਿਣਾ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਆਪ੍ਰਟਿਵ ਬੈਂਕਾਂ ਵੱਲੋਂ ਕਿਸਾਨਾਂ ਨੂੰ ਵਧੇ ਹੋਏ ਅਤੇ ਨਵੇਂ ਹੱਦ ਕਰਜ਼ੇ ਨਾਂ ਦੇਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ, ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਨਵੇਂ ਵਧੇ ਹੋਏ ਹੱਦ ਕਰਜ਼ਿਆਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਖੇਤੀ ਲਈ ਜਲਦੀ ਦਿੱਤੇ ਜਾਣ ਜੇਕਰ ਇਹ ਮੰਗਾਂ ਦਾ ਜਲਦੀ ਨਿਪਟਾਰਾ ਨਾਂ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਕਿਸਾਨਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਮੌਸਮ ਦੀ ਖਰਾਬੀ ਕਾਰਨ ਕੱਲ੍ਹ ਗੜੇਮਾਰੀ ਹੋਈ ਹੈ ਉਸ ਨਾਲ ਕਿਸਾਨਾਂ ਦੀ ਹਰੇ ਚਾਰੇ ਦੀ ਫ਼ਸਲ ਅਤੇ ਮੱਕੀ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ, ਉਸ ਦਾ ਸਰਕਾਰ ਜਲਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜ਼ਿਲ੍ਹਾ ਮੀਤ ਪ੍ਰਧਾਨ ਰਾਮ ਸਿੰਘ ਸ਼ਹਿਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਬਲਾਕ ਦੇ ਸਕੱਤਰ ਕਾਲਾ ਜੈਦ, ਅਮਨਦੀਪ ਸਿੰਘ ਟਿੰਕੂ, ਮੱਘਰ ਸਿੰਘ ਸ਼ਹਿਣਾ, ਹਰਦੇਵ ਸਿੰਘ ਜੰਗੀਆਣਾ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਬੱਲੋਕੇ, ਮੀਤ ਸਿੰਘ ਬੱਲੋਕੇ, ਜਗਦੇਵ ਸਿੰਘ ਚੀਮਾ,ਹਰਮੰਡਲ ਸਿੰਘ ਜੋਧਪੁਰ, ਕੁਲਵਿੰਦਰ ਕੌਰ ਸੰਧੂ ਕਲਾਂ,ਧੀਰਜ ਭਦੌੜ, ਗੁਰਦੀਪ ਸਿੰਘ, ਸੁਰਜੀਤ ਸਿੰਘ, ਸਾਗਰ ਸਿੰਘ ਉੱਗੋਕੇ, ਅਵਤਾਰ ਸਿੰਘ ਭਗਤਪੁਰਾ, ਦਲਜੀਤ ਸਿੰਘ ਗਿੱਲ ਕੋਠੇ, ਬਹਾਦਰ ਸਿੰਘ ਛੰਨਾਂ,ਤਾਰਾ ਸਿੰਘ ਤਾਜੋਕੇ ਆਦਿ ਆਗੂ ਹਾਜ਼ਰ ਸਨ।