'ਵੇਸਟ ਮੈਨੇਜਮੈਂਟ : ਸਮੇਂ ਦੀ ਮੰਗ' ਵਿਸ਼ੇ 'ਤੇ ਸੈਮੀਨਾਰ
ਬੁੱਧਵਾਰ ਨੂੰ ਸਥਾਨਕ ਸਰਕਾਰੀ ਕਾਲਜ ਲੜਕੀਆ, ਮਾਲੇਰਕੋਟਲਾ ਵਿਖੇ ਪਿੰ੍ਸੀਪਲ ਡਾ. ਬਲਵਿੰਦਰ ਸਿੰਘ ਵੜੈਚ ਜੀ ਦੀ ਸਰਪ੍ਰਸਤੀ ਅਧੀਨ, ਸਵੱਛਤਾ ਹੀ ਸੇਵਾ ਪੋ੍ਗਰਾਮ ਤਹਿਤ, 'ਵੇਸਟ ਮੈਨਜਮੈਂਟ : ਸਮੇਂ ਦੀ ਮੰਗ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਆਰੰਭ ਵਿੱਚ ਪੋ੍. ਕਮਲ ਕਿਸ਼ੋਰ ਨੇ ਵਿਦਿਆਰਥੀਆਂ ਨੂੰ ਵਿਸ਼ੇ ਤੋਂ ਜਾਣੂ ਕਰਵਾਇਆ। ਉਨਾਂ ਨੇ ਵੇਸਟ ਮੈਨ
Publish Date: Wed, 27 Sep 2023 07:40 PM (IST)
Updated Date: Wed, 27 Sep 2023 07:40 PM (IST)
ਬੁੱਧਵਾਰ ਨੂੰ ਸਥਾਨਕ ਸਰਕਾਰੀ ਕਾਲਜ ਲੜਕੀਆ, ਮਾਲੇਰਕੋਟਲਾ ਵਿਖੇ ਪਿੰ੍ਸੀਪਲ ਡਾ. ਬਲਵਿੰਦਰ ਸਿੰਘ ਵੜੈਚ ਜੀ ਦੀ ਸਰਪ੍ਰਸਤੀ ਅਧੀਨ, ਸਵੱਛਤਾ ਹੀ ਸੇਵਾ ਪੋ੍ਗਰਾਮ ਤਹਿਤ, 'ਵੇਸਟ ਮੈਨਜਮੈਂਟ : ਸਮੇਂ ਦੀ ਮੰਗ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਆਰੰਭ ਵਿੱਚ ਪੋ੍. ਕਮਲ ਕਿਸ਼ੋਰ ਨੇ ਵਿਦਿਆਰਥੀਆਂ ਨੂੰ ਵਿਸ਼ੇ ਤੋਂ ਜਾਣੂ ਕਰਵਾਇਆ। ਉਨਾਂ ਨੇ ਵੇਸਟ ਮੈਨਜਮੈਂਟ ਸਬੰਧੀ ਸਰਕੂਲਰ ਆਰਥਿਕਤਾ, ਰੀ-ਸਾਈਕਿਲੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮਹੱਤਵ ਦੀ ਗੱਲ ਕੀਤੀ। ਇਸ ਉਪਰੰਤ ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਪੋ੍. ਅਰਵਿੰਦ ਕੌਰ ਮੰਡ ਨੇ ਵਿਦਿਆਰਥੀਆਂ ਨੂੰ ਵੇਸਟ ਮੈਨਜਮੈਂਟ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਚਨ ਵੇਸਟੇਜ ਨੂੰ ਬੂਟਿਆਂ ਲਈ ਪ੍ਰਯੋਗ ਕਰਨ ਦੀ ਗੱਲ ਕੀਤੀ ਤੇ ਵਰਮੀ ਕੰਪੋਸਟ ਤੋਂ ਜਾਣੂ ਕਰਵਾਇਆ। ਉਨ੍ਹਾ ਕਿਹਾ ਕਿ ਸਮਾਜ ਦੇ ਬਦਲਾਅ ਦੀ ਸ਼ੁਰੂਆਤ ਆਪਣੇ-ਆਪ ਤੇ ਆਪਣੇ ਘਰ ਤੋਂ ਹੋਣੀ ਚਾਹੀਦੀ ਹੈ। ਪ੍ਰਧਾਨਗੀ ਭਾਸ਼ਣ 'ਚ ਪਿੰਸੀਪਲ ਡਾ.ਬਲਵਿੰਦਰ ਸਿੰਘ ਵੜੈਚ ਜੀ ਨੇ ਕਿਹਾ ਕਿ ਵਿਸ਼ਵ ਦੇ ਵਿਭਿੰਨ ਦੇਸ਼ਾਂ ਦੀਆਂ ਸਰਕਾਰਾਂ ਇਸ ਵਿਸ਼ੇ ਪ੍ਰਤੀ ਚਿੰਤਤ ਹਨ ਤੇ ਗੰਭੀਰਤਾ ਨਾਲ ਟਿਕਾਊ ਵਿਕਾਸ ਲਈ ਉਪਰਾਲੇ ਕਰ ਰਹੀਆਂ ਹਨ। ਅੰਤ 'ਚ ਪੋ੍. ਗੁਰਪ੍ਰਰੀਤ ਕੌਰ ਨੇ ਵੇਸਟੇਜ ਦੇ ਸੁਚਾਰੂ ਪ੍ਰਬੰਧ ਕਰਨ ਦੀ ਸਹੁੰ ਚੁਕਾਈ ਤੇ ਸਾਰਿਆਂ ਦਾ ਧੰਨਵਾਦ ਕੀਤਾ।