ਵਿੱਦਿਆ ਰਤਨ ਕਾਲਜ ਦੀ ਵਿਦਿਆਰਥਣ ਬਣੀ ਅਧਿਆਪਕਾ
ਵਿੱਦਿਆ ਰਤਨ ਕਾਲਜ ਦੀ ਵਿਦਿਆਰਥਣ ਬਣੀ ਅਧਿਆਪਕਾ
Publish Date: Wed, 20 May 2026 03:41 PM (IST)
Updated Date: Wed, 20 May 2026 03:43 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਵਿੱਦਿਆ ਰਤਨ ਕਾਲਜ ਖੋਖਰ ਕਲਾਂ ਦੀ ਹੋਣਹਾਰ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਸੁਨਾਮ ਨੇ ਬਤੌਰ ਈਟੀਟੀ ਅਧਿਆਪਕਾ 2364 ਭਰਤੀ ਵਿੱਚ ਆਪਣੀ ਸ਼ਾਨਦਾਰ ਚੋਣ ਦਰਜ਼ ਕਰਵਾ ਕੇ ਕਾਲਜ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਹਰਪ੍ਰੀਤ ਕੌਰ ਨੇ ਆਪਣੀ ਜੋਇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਭਰਥ, ਬਲਾਕ ਕਾਦੀਆਂ-1 ਵਿਖੇ ਕੀਤੀ ਹੈ। ਇਸ ਖੁਸ਼ੀ ਦੇ ਮੌਕੇ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ, ਚੇਅਰਮੈਨ ਚੈਰੀ ਗੋਇਲ ਅਤੇ ਐਮਡੀ ਹਿਮਾਂਸ਼ੂ ਗਰਗ ਵੱਲੋਂ ਵਿਦਿਆਰਥਣ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਕਾਲਜ ਵੱਲੋਂ ਵਿਦਿਆਰਥਣ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਸਮੂਹ ਸਟਾਫ ਨੇ ਹਰਪ੍ਰੀਤ ਕੌਰ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਰੋਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।