ਯੂਨੀਵਰਸਿਟੀ ਕਾਲਜ ਵੱਲੋਂ ਪ੍ਰਾਸਪੈਕਟ ਰਿਲੀਜ਼
ਯੂਨੀਵਰਸਿਟੀ ਕਾਲਜ ਬਰਨਾਲਾ ਵੱਲੋਂ ਪ੍ਰਾਸਪੈਕਟ ਰਿਲੀਜ ਕੀਤਾ
Publish Date: Wed, 06 May 2026 05:43 PM (IST)
Updated Date: Wed, 06 May 2026 05:44 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ/ਇੰਚਾਰਜ ਡਾ. ਵਿਭਾ ਅਗਰਵਾਲ ਵੱਲੋਂ ਸੈਸ਼ਨ 2026-27 ਲਈ ਪ੍ਰਾਸਪੈਕਟ ਰਿਲੀਜ਼ ਕੀਤਾ ਗਿਆ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਕਾਲਜ ਬਰਨਾਲਾ ਇਲਾਕੇ ਦਾ ਇੱਕੋ-ਇੱਕ ਸਰਕਾਰੀ ਕਾਲਜ ਹੈ, ਜੋ ਘੱਟ ਫੀਸਾਂ ’ਤੇ ਗ਼ਰੀਬ ਵਰਗ ਅਤੇ ਪਛੜੇ ਹੋਏ ਇਲਾਕੇ ਦੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਪ੍ਰਦਾਨ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਇਸ ਕਾਲਜ ਨੇ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਪੈਦਾ ਕੀਤੇ ਹਨ। ਜਿਨ੍ਹਾਂ ਨੇ ਵਿੱਦਿਅਕ ਖੇਤਰ ਦੇ ਨਾਲ-ਨਾਲ ਸੱਭਿਆਚਾਰ ਸਰਗਰਮੀਆਂ ਅਤੇ ਖੇਡਾਂ ’ਚ ਸਨਮਾਨਯੋਗ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਕਾਲਜ ’ਚ ਬੀਏ, ਬੀਸੀਏ, ਬੀਐੱਸਸੀ ਨਾਨ ਮੈਡੀਕਲ, ਬੀ.ਕਾਮ, ਐੱਮਏ ਹਿਸਟਰੀ ਅਤੇ ਐੱਮਸੀਏ ਦੇ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਇਹ ਬੜਾ ਸੁਨਹਿਰੀ ਮੌਕਾ ਹੈ ਕਿ ਉਹ ਘੱਟ ਫੀਸਾਂ ਤੇ ਉੱਚ ਵਿੱਦਿਆ ਹਾਸਲ ਕਰ ਸਕਦੇ ਹਨ। ਕਾਲਜ ’ਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।