ਜ਼ਮੀਨੀ ਮਾਮਲੇ ਨੂੰ ਲੈ ਕੇ ਕੀਤੀ ਕੁੱਟਮਾਰ ਮਾਮਲਾ ਦਰਜ
ਜ਼ਮੀਨੀ ਮਾਮਲੇ ਨੂੰ ਲੈ ਕੇ ਕੀਤੀ ਕੁੱਟਮਾਰ ਮਾਮਲਾ ਦਰਜ
Publish Date: Sun, 13 Jul 2025 05:38 PM (IST)
Updated Date: Mon, 14 Jul 2025 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਜ਼ਮੀਨੀ ਝਗੜੇ ਨੂੰ ਲੈ ਕੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੰਈ ਵਜੀਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਨੇ ਅੱਧਾ ਕਿੱਲਾ ਜ਼ਮੀਨ ਨਰੰਗ ਸਿੰਘ ਤੋਂ ਮੁੱਲ ਖਰੀਦ ਕੀਤਾ ਹੋਇਆ ਸੀ ਜਿਸ ’ਚ ਮੁੱਦਈ ਨੇ ਹਰਾ-ਚਾਰਾ ਬੀਜਿਆ ਹੋਇਆ ਸੀ। ਪਰ ਜਗ੍ਹਾਂ ’ਤੇ ਨਰੰਗ ਸਿੰਘ ਨੇ ਆਪਣੇ ਟਰੈਕਟਰ ਨਾਲ ਵਾਹ ਕੇ ਝੋਨਾ ਲਗਾ ਦਿੱਤਾ। ਇਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਕੋਲ ਕੀਤੀ, ਜਿਸ ਨੇ ਕਿਹਾ ਉਹ ਜ਼ਮੀਨ ਦਾ ਠੇਕਾ ਦਵਾ ਦੇਵੇਗਾ ਪਰ ਸਰਪੰਚ ਨੇ ਨਾ ਜ਼ਮੀਨ ਛੁੱਡਵਾਈ ਹੈ ਤੇ ਨਾ ਹੀ ਠੇਕਾ ਦਵਾਇਆ। ਸ਼ਾਮ 7:50 ਨੂੰ ਉਕਤਾਨ ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ, ਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਘਿਚਰ ਸਿਘ, ਘਿਚਰ ਸਿੰਘ ਪੁੱਤਰ ਨਾਮਾਲੂਮ, ਸੁਖਮੀਤ ਸਿੰਘ ਪੁੱਤਰ ਮਹਿੰਦਰ ਸਿੰਘ, ਰਣਜੀਤ ਸਿੰਘ ਪੁੱਤਰ ਨਰੰਗ ਸਿੰਘ, ਲਾਇਤਰ ਸਿੰਘ ਪੁੱਤਰ ਸੀਤਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਨਾਮਾਲੂਮ, ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਜਸਵੀਰ ਕੌਰ ਪਤਨੀ ਨਰੰਗ ਸਿੰਘ ਵਾਸੀਆਨ ਰਾਏਸਰ ਪਟਿਆਲਾ ਨੇ ਮੁਦੱਈ ਨੂੰ ਘਰ ਕੋਲ ਆ ਕੇ ਗਾਲੀ-ਗਲੋਚ ਕੀਤੀ। ਜਦ ਉਹ ਘਰ ਦੇ ਬਾਹਰ ਆਇਆ ਤਾਂ ਉਕਤਾਨ ਵਿਅਕਤੀਆਂ ਨੇ ਮੁਦੱਈ ਸਮੇਤ ਮੁਦੱਈ ਦੇ ਲੜਕੇ ਗਗਨਦੀਪ ਸਿੰਘ ਤੇ ਅਰਸ਼ਦੀਪ ਸਿੰਘ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।