ਸੰਤ ਲੋਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ’ਚ ਨਰਸਿੰਗ ਡੇ ਮਨਾਇਆ
ਸੰਤ ਲੋਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ’ਚ ਨਰਸਿੰਗ ਡੇ ਮਨਾਇਆ
Publish Date: Tue, 12 May 2026 04:41 PM (IST)
Updated Date: Tue, 12 May 2026 04:42 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸੰਤ ਲੋਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਜੋ ਕਿ ਸੰਤ ਚਰਨਪੁਰੀ ਤੇ ਐੱਮਡੀ ਕਰਮਜੀਤ ਕੌਰ ਦੇਵਾਦੀ ਅਗਵਾਈ ਹੇਠ ਚੱਲ ਰਿਹਾ ਹੈ। ਸਕੂਲ ’ਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਸਿਹਤ ਨਾਲ ਸੰਬੰਧਤ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਕਿਉਂਕਿ ਅਰੋਗ ਸਰੀਰ ’ਚ ਹੀ ਅਰੋਗ ਦਿਮਾਗ ਦਾ ਨਿਵਾਸ ਹੁੰਦਾ ਹੈ। ਅੱਜ ਸਕੂਲ ’ਚ ਨਰਸਿੰਗ ਡੇ ਮਨਾਇਆ ਗਿਆ। ਨਰਸ ਅਮਨਦੀਪ ਕੌਰ ਨੇ ਬੱਚਿਆਂ ਨੂੰ ਆਪਣੇ ਹੱਥਾਂ ਦੀ ਸਫਾਈ ਅਤੇ ਦੰਦਾਂ ਦੀ ਸਫਾਈ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਡਾ ਸਰੀਰ ਫਿਰ ਹੀ ਤੰਦਰੁਸਤ ਰਹਿ ਸਕਦਾ ਹੈ, ਜੇਕਰ ਅਸੀਂ ਆਪਣੇ ਹੱਥਾਂ ਤੇ ਨਹੁੰਆਂ ਨੂੰ ਸਾਫ ਰੱਖਾਂਗੇ, ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਗਰਮੀ ਦੇ ਮੌਸਮ ’ਚ ਸਿਹਤ ਸੰਭਾਲ ਦੇ ਲਈ ਦੱਸਿਆ ਕਿ ਗਰਮੀ ਤੋਂ ਬਚਣ ਲਈ ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਤੇ ਧੁੱਪ ’ਚ ਨਹੀਂ ਘੁੰਮਣਾ ਚਾਹੀਦਾ। ਪ੍ਰਿੰਸੀਪਲ ਸੁਮਨ ਸ਼ਰਮਾ ਨੇ ਕਿਹਾ ਕਿ ਨਰਸ ਮੈਡਮ ਸਮੇਂ ਵਿਦਿਆਰਥੀਆਂ ਦੀ ਦੇਖਭਾਲ ਕਰਦੇ ਹਨ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।