ਤਨਦੇਹੀ ਨਾਲ ਡਿਊਟੀ ਕਰਨ ਵਾਲਿਆਂ ’ਤੇ ਵਿਭਾਗ ਨੂੰ ਹੁੰਦੈ ਮਾਣ : ਐੱਸਪੀ ਛਿੱਬਰ
ਅਪਡੇਟ ਫਾਈਲ ਨੰ:4 ੋੇੱਿ ੋੇੱਿ ੋੇ
Publish Date: Wed, 03 Sep 2025 03:16 PM (IST)
Updated Date: Thu, 04 Sep 2025 04:01 AM (IST)
ਕੈਪਸ਼ਨ : ਇੰਸਪੈਕਟਰ ਗੁਰਜੀਤ ਸਿੰਘ ਬਰਾੜ ਦਾ ਸਨਮਾਨ ਕਰਦੇ ਹੋਏ ਐਸਪੀ ਛਿੱਬਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਨੌਲਾ : ਪੰਜਾਬ ਪੁਲਿਸ ਵਿਭਾਗ ਇਕ ਅਜਿਹਾ ਪਰਿਵਾਰ ਹੈ ਜੋ ਕਿ ਮਨੁੱਖ ਦੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਮਦਦ ਲਈ ਤਿਆਰ ਰਹਿੰਦਾ ਹੈ। ਜਿਸ ਕਰ ਕੇ ਤਨਦੇਹੀ ਨਾਲ ਡਿਊਟੀ ਕਰਨ ਵਾਲਿਆਂ ਦਾ ਵਿਭਾਗ ਨੂੰ ਬਹੁਤ ਵੱਡਾ ਮਾਣ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਸਪੈਕਟਰ ਗੁਰਜੀਤ ਸਿੰਘ ਬਰਾੜ ਧਨੌਲਾ ਸੰਮਨ ਸਟਾਪ ਦੀ ਰਿਟਾਇਰਮੈਂਟ ’ਤੇ ਉਨ੍ਹਾਂ ਦਾ ਸਨਮਾਨ ਕਰਦਿਆਂ ਐੱਸਪੀ ਰਾਜੇਸ਼ ਕੁਮਾਰ ਛਿੱਬਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬਰਾੜ ਵੱਲੋਂ ਪੁਲਿਸ ਵਿਭਾਗ ’ਚ 1988 ਤੋਂ ਲੈ ਕੇ ਹੁਣ ਤੱਕ ਵੱਖ ਵੱਖ ਵਿਭਾਗਾਂ ’ਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਤੇ ਪੁਲਿਸ ਵਿਭਾਗ ਵੱਲੋਂ ਪੂਰਾ ਪੂਰਾ ਮਾਣ ਸਨਮਾਨ ਦਿੱਤਾ ਗਿਆ ਹੈ। ਇਸ ਮੌਕੇ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ’ਚ ਆਪਣੀ ਡਿਊਟੀ ਦੌਰਾਨ ਗੁਰਜੀਤ ਸਿੰਘ ਬਰਾੜ ਨੇ ਪਹਿਲਾਂ ਥਾਣਿਆਂ ’ਚ ਡਿਊਟੀ ਨਿਭਾਈ, 2006 ’ਚ ਪੀਸੀ ਬ੍ਰਾਂਚ ਦੇ ਨਾਲ ਸੰਮਨ ਬ੍ਰਾਂਚ ’ਚ ਕੰਮ ਕਰਦਿਆਂ ਉੱਚੇ ਅਹੁਦੇ ਪ੍ਰਾਪਤ ਕੀਤੇ। ਇਸ ਮੌਕੇ ਡੀਐੱਸਪੀ ਕੁਲਦੀਪ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਕਮਲਦੀਪ ਸਿੰਘ, ਗੁਰਮੇਲ ਸਿੰਘ, ਬਬਲੀ ਸ਼ਰਮਾ, ਪਰਮਜੀਤ ਸਿੰਘ ਪੱਪੂ ਆਦਿ ਹਾਜ਼ਰ ਸਨ।