ਭਦੌੜ ਦੀਆਂ ਦੋ ਵਿਦਿਆਰਥਣਾਂ ਨੇ ਚਮਕਾਇਆ ਮਾਪਿਆਂ ਤੇ ਇਲਾਕੇ ਦਾ ਨਾਂ
ਭਦੌੜ ਦੀਆਂ ਦੋ ਵਿਦਿਆਰਥਣਾਂ ਨੇ ਚਮਕਾਇਆ ਮਾਪਿਆਂ ਤੇ ਇਲਾਕੇ ਦਾ ਨਾਂ
Publish Date: Wed, 13 May 2026 06:37 PM (IST)
Updated Date: Wed, 13 May 2026 06:39 PM (IST)

- ਬਾਰ੍ਹਵੀਂ ਦੇ ਨਤੀਜਿਆਂ ’ਚੋਂ ਮੈਰਿਟ ਕੀਤਾ ਸਥਾਨ ਹਾਸਲ ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)ਭਦੌੜ ਦੀਆਂ ਦੋ ਵਿਦਿਆਰਥਣਾ ਨੇ ਮੈਰਿਟ ਲਿਸਟ ’ਚ ਸਥਾਨ ਹਾਸਲ ਕਰਕੇ ਮਾਪਿਆਂ, ਇਲਾਕੇ ਤੇ ਸਕੂਲ ਦਾ ਨਾਮ ਰੋਸ਼ਨ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਮੈਡਮ ਵਸੁੰਧਰਾ ਕਪਿਲਾ, ਲੈਕਚਰਾਰ ਸੰਦੀਪ ਕੁਮਾਰ ਡਿੰਪਲ, ਮਾ. ਵਿਸ਼ਾਲ ਉੱਪਲ, ਮਾ. ਚਰਨਜੀਤ ਸਿੰਘ ਢਿੱਲੋਂ ਤੇ ਮਾ. ਸੁਰਜੀਤ ਸਿੰਘ ਬੁੱਘੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਸਕੂਲ ਦੇ ਕਮਰਸ ਗਰੁੱਪ ਦੀ ਵਿਦਿਆਰਥਣ ਨੀਸ਼ੂ ਪੁੱਤਰੀ ਮੇਜਰ ਖਾਨ ਵਾਸੀ ਮੱਝੂਕੇ ਰੋਡ ਭਦੌੜ ਨੇ ਕਮਰਸ ’ਚੋਂ 485/500 ਅੰਕ ਪ੍ਰਾਪਤ ਕਰਕੇ ਮੈਂਰਟ ’ਚ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਰਿਪਨਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ ਗੋਰਾ ਵਾਸੀ ਸੂਏ ਵਾਲਾ ਵੇਹੜਾ ਭਦੌੜ ਨੇ ਵੀ 500 ਚੋਂ 485 ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ’ਚ ਸਥਾਨ ਹਾਸਿਲ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਵਸੁੰਧਰਾ ਕਪਿਲਾ ਤੇ ਸਮੂਹ ਸਟਾਫ ਨੇ ਮੈਰਿਟ ਹਾਸਲ ਕਰਨ ਵਾਲੀਆਂ ਵਿਦਿਆਰਥਣਾ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਿਦਿਆਰਥਣਾ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥਣਾ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਮੈਡਮ ਵਸੁੰਧਰਾ ਕਪਲਾ ਨੇ ਦੱਸਿਆ ਕਿ ਇਹ ਸਭ ਵਿਦਿਆਰਥਣਾਂ ਦੀ ਮਿਹਨਤ ਤੇ ਸਟਾਫ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਸਕੂਲ ਚੋਂ ਅਨੇਕਾਂ ਵਿਦਿਆਰਥਣਾ ਚੰਗੇ ਅੰਕ ਹਾਸਲ ਕਰਕੇ ਮਾਪਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਚੁੱਕੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਉਕਤ ਦੋਵੇਂ ਵਿਦਿਆਰਥਣਾ ਮਿਹਨਤਕਸ਼ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੜ੍ਹਾਈ ਲਈ ਢੁਕਵਾ ਮਾਹੌਲ ਅਤੇ ਮਿਹਨਤ ਜਰੂਰੀ ਹੈ ਨਾ ਕਿ ਕਿਸੇ ਮਹਿੰਗੇ ਸਕੂਲਾਂ ਜਾਂ ਲਿਫਾਫੇਬਾਜੀ ਦੀ ਜਰੂਰਤ ਹੈ।