ਹਾਈਕਿੰਗ ਐਂਡ ਟ੍ਰੈਕਿੰਗ ਕੈਂਪ ਲਾਇਆ
ਮੀਰੀ ਪੀਰੀ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਹਾਈਕਿੰਗ ਐਂਡ ਟਰੈਕਿੰਗ ਕੈਂਪ
Publish Date: Wed, 18 Mar 2026 03:25 PM (IST)
Updated Date: Wed, 18 Mar 2026 03:28 PM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ ਭਦੌੜ : ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਲ ਇੰਡੀਆ ਕਾਊਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਨਵੀਂ ਦਿੱਲੀ) ਤੋਂ ਮਾਨਤਾ ਪ੍ਰਾਪਤ ਮੀਰੀ ਪੀਰੀ ਖਾਲਸਾ ਕਾਲਜ ’ਚ ਯੁਵਕ ਸੇਵਾਵਾਂ ਵਿਭਾਗ ਚੰਡੀਗੜ੍ਹ, ਪੰਜਾਬ ਵੱਲੋਂ ਲੜਕੇ ਅਤੇ ਲੜਕੀਆਂ ਦੇ ਹਾਈਕਿੰਗ ਐਂਡ ਟ੍ਰੈਕਿੰਗ ਕੈਂਪ ਲਾਏ ਗਏ। ਲੜਕਿਆਂ ਦਾ ਕੈਂਪ 5 ਤੋਂ 9 ਮਾਰਚ ਤੱਕ ਪੱਲਨਪੁਰ ਮੋਹਾਲੀ ਵਿਖੇ ਅਤੇ ਲੜਕੀਆਂ ਦਾ ਕੈਂਪ ਹਰੀਕੇ ਪੱਤਣ ਵਿਖੇ 8 ਤੋਂ 12 ਮਾਰਚ ਤੱਕ ਲਾਇਆ ਗਿਆ। ਇਨ੍ਹਾਂ ਕੈਪਾਂ ’ਚ 12 ਲੜਕਿਆਂ ਅਤੇ 10 ਲੜਕੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਮਲਵਿੰਦਰ ਸਿੰਘ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਅਰੁਣ ਕੁਮਾਰ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਕੈਂਪ ਤੇ ਭੇਜਿਆ ਜਿੱਥੇ ਕਿ ਇਨ੍ਹਾਂ ਨੇ ਟ੍ਰੈਕਿੰਗ ਅਤੇ ਹੋਰ ਸਰਗਰਮੀਆਂ ’ਚ ਹਿੱਸਾ ਲਿਆ। ਕੈਂਪ ’ਚ ਜਿਥੇ ਲੜਕਿਆਂ ਨੂੰ ਸਿਸਵਾਂ ਡੈਮ, ਮਿਰਜ਼ਾਪੁਰ ਅਤੇ ਬੈਂਬੂ ਟਰੇਲ ਦੀ ਟਰੈਕਿੰਗ ਕਰਵਾਈ ਗਈ ਅਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ ਜਿਨਾਂ ’ਚ ਵੈਲੀ ਕਰੋਸਿੰਗ, ਵਾਲ ਕਲਾਇਬਿੰਗ ਅਤੇ ਹੋਰ ਜੋਖਮ ਭਰੀਆਂ ਸਰਗਰਮੀਆਂ ਸ਼ਾਮਲ ਉੱਥੇ ਹੀ ਲੜਕੀਆਂ ਨੂੰ ਵਿਆਖਿਆ ਕੇਂਦਰ, ਸਤਲੁਜ ਬਿਆਸ ਦਾ ਮਿਲਣ, ਅਤੇ ਬਰਡ ਸੈਂਕਚੁਰੀ ਦਾ ਦੌਰਾ ਕਰਵਾਇਆ ਗਿਆ। ਇਨ੍ਹਾਂ ਦੀ ਵਾਪਸੀ ਤੇ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫਸਰ ਡਾ. ਵੰਦਨਾ ਸੁਖੀਜਾ ਅਤੇ ਮੈਡਮ ਭਿੰਦਰਜੀਤ ਕੌਰ ਨੇ ਇਨ੍ਹਾਂ ਦਾ ਸਵਾਗਤ ਕੀਤਾ ਅਤੇ ਸਫਲਤਾ ਪੂਰਵਕ ਕੈਂਪ ਲਗਾਉਣ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਦੱਸਿਆ ਕਿ ਇਹੋ ਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਤੀ ਜ਼ਰੂਰੀ ਹਨ। ਡਾ. ਵੰਦਨਾ ਸੁਖੀਜਾ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਕੈਂਪਾਂ ’ਤੇ ਬੇਝਿਜਕ ਹੋ ਕੇ ਭੇਜਣਾ ਚਾਹੀਦਾ ਹੈ ਤਾਂ ਕਿ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਦੇ ਹਾਣੀ ਬਣ ਸਕਣ। ਇਹੋ ਜਿਹੇ ਕੈਂਪਾਂ ’ਚ ਹੀ ਵਿਦਿਆਰਥੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿੱਖਦੇ ਹਨ ਅਤੇ ਆਪਣੀ ਜ਼ਿੰਦਗੀ ’ਚ ਆਉਣ ਵਾਲੇ ਮਸਲਿਆਂ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਨ।