ਗਲੋਬਲ ਐਕਸਪੋਰਟ 'ਚ ਟ੍ਰਾਈਡੈਂਟ ਦਾ ਦਬਦਬਾ: TEXPROCIL ਐਵਾਰਡਜ਼ ਵਿੱਚ ਮਿਲੀ 'ਗੋਲਡ ਟ੍ਰੋਫੀ', ਬਣਿਆ ਸਰਵੋਤਮ ਬਰਾਮਦਕਾਰ
ਟੈਕਸਟਾਈਲ ਨਿਰਮਾਣ ਦੇ ਖੇਤਰ ਵਿਚ ਦੇਸ਼ ਦੀ ਵੱਡੀ ਉਦਯੋਗਿਕ ਇਕਾਈ, ਟ੍ਰਾਈਡੈਂਟ ਲਿਮਿਟੇਡ ਨੂੰ ਹਾਲ ਹੀ ਵਿਚ ਮੁੰਬਈ ਵਿੱਚ ਆਯੋਜਿਤ ਟੈਕਸਪ੍ਰੋਸਿਲ ਐਕਸਪੋਰਟ ਅਵਾਰਡਜ਼ 2023–24 ਦੌਰਾਨ ਗਲੋਬਲ ਐਕਸਪੋਰਟ ਸ਼੍ਰੇਣੀ ਵਿੱਚ ਗੋਲਡ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਭਾਰਤ ਦੇ ਟੈਕਸਟਾਈਲ ਐਕਸਪੋਰਟ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ। ਸਮਾਗਮ ਵਿੱਚ ਕੇਂਦਰੀ ਵਿੱਤ ਸ਼੍ਰੀਮਤੀ ਨਿਰਮਲਾ ਸੀਤਾਰਮਣ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
Publish Date: Thu, 28 May 2026 01:46 PM (IST)
Updated Date: Thu, 28 May 2026 01:49 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਟੈਕਸਟਾਈਲ ਨਿਰਮਾਣ ਦੇ ਖੇਤਰ ਵਿਚ ਦੇਸ਼ ਦੀ ਵੱਡੀ ਉਦਯੋਗਿਕ ਇਕਾਈ, ਟ੍ਰਾਈਡੈਂਟ ਲਿਮਿਟੇਡ ਨੂੰ ਹਾਲ ਹੀ ਵਿਚ ਮੁੰਬਈ ਵਿੱਚ ਆਯੋਜਿਤ ਟੈਕਸਪ੍ਰੋਸਿਲ ਐਕਸਪੋਰਟ ਅਵਾਰਡਜ਼ 2023–24 ਦੌਰਾਨ ਗਲੋਬਲ ਐਕਸਪੋਰਟ ਸ਼੍ਰੇਣੀ ਵਿੱਚ ਗੋਲਡ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਭਾਰਤ ਦੇ ਟੈਕਸਟਾਈਲ ਐਕਸਪੋਰਟ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ। ਸਮਾਗਮ ਵਿੱਚ ਕੇਂਦਰੀ ਵਿੱਤ ਸ਼੍ਰੀਮਤੀ ਨਿਰਮਲਾ ਸੀਤਾਰਮਣ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ।
ਇਸ ਮੌਕੇ ‘ਤੇ ਪਦਮ ਸ਼੍ਰੀ ਰਾਜਿੰਦਰ ਗੁਪਤਾ, ਚੇਅਰਮੈਨ ਐਮੇਰਿਟਸ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ ਕੰਪਨੀ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਨੂੰ ਸਾਲ 2023–24 ਲਈ ਗਲੋਬਲ ਕਾਟਨ ਟੈਕਸਟਾਈਲ ਐਕਸਪੋਰਟਸ ਵਿੱਚ ਗੋਲਡ ਟਰਾਫੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਭਾਰਤ ਦੀ ਵਧ ਰਹੀ ਵਿਸ਼ਵ ਪੱਧਰੀ ਟੈਕਸਟਾਈਲ ਮੌਜੂਦਗੀ ਵਿੱਚ ਕੰਪਨੀ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ, ਨਵੀਨਤਾ ਅਤੇ ਸਥਾਯੀ ਵਿਕਾਸ ਪ੍ਰਤੀ ਕੰਪਨੀ ਦੀ ਵਚਨਬੱਧਤਾ ਹੀ ਇਸ ਸਫਲਤਾ ਦੀ ਅਸਲ ਤਾਕਤ ਹੈ। ਇਸ ਦੇ ਨਾਲ ਹੀ ਭਾਰਤ ਦਾ ਟੈਕਸਟਾਈਲ ਉਦਯੋਗ ਵਿਸ਼ਵ ਪੱਧਰ ‘ਤੇ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਹੋਇਆ “ਵਿਕਸਿਤ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਟ੍ਰਾਈਡੈਂਟ ਲਿਮਿਟੇਡ ਨੂੰ 2005 ਤੋਂ ਹੁਣ ਤੱਕ ਐਕਸਪੋਰਟ ਪ੍ਰਦਰਸ਼ਨ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ 30 ਤੋਂ ਵੱਧ ਐਵਾਰਡ ਮਿਲ ਚੁੱਕੇ ਹਨ। ਕੰਪਨੀ ਨੂੰ ਲਗਾਤਾਰ 19ਵੇਂ ਸਾਲ ਟੈਕਸਪ੍ਰੋਸਿਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਜੋ ਇਸਦੇ ਮਜ਼ਬੂਤ ਐਕਸਪੋਰਟ ਪ੍ਰਦਰਸ਼ਨ ਦੀ ਪੁਸ਼ਟੀ ਕਰਦਾ ਹੈ। ਭਾਰਤ ਸਰਕਾਰ ਵੱਲੋਂ 1954 ਵਿੱਚ ਸਥਾਪਿਤ ਕਾਟਨ ਟੈਕਸਟਾਈਲ ਐਕਸਪੋਰਟ ਪ੍ਰੋਮੋਸ਼ਨ ਕੌਂਸਲ : ਟੈਕਸਪ੍ਰੋਸਿਲ ਦੇਸ਼ ਦੀਆਂ ਅਗੇਤੀ ਐਕਸਪੋਰਟ ਪ੍ਰੋਮੋਸ਼ਨ ਕੌਂਸਲਾਂ ਵਿੱਚੋਂ ਇੱਕ ਹੈ, ਜੋ ਕਾਟਨ ਟੈਕਸਟਾਈਲ ਐਕਸਪੋਰਟ ਨੂੰ ਉਤਸ਼ਾਹਿਤ ਕਰਨ, ਗਲੋਬਲ ਮਾਰਕੀਟ ਤੱਕ ਪਹੁੰਚ ਅਤੇ ਉਦਯੋਗ ਵਿਕਾਸ ਲਈ ਕੰਮ ਕਰਦੀ ਹੈ। ਟ੍ਰਾਈਡੈਂਟ ਲਿਮਿਟੇਡ ਆਪਣੇ ਲਗਾਤਾਰ ਐਕਸਪੋਰਟ ਪ੍ਰਦਰਸ਼ਨ ਅਤੇ ਇਕਰੂਪ ਉਤਪਾਦਨ ਸਮਰੱਥਾਵਾਂ ਰਾਹੀਂ ਭਾਰਤ ਨੂੰ ਵਿਸ਼ਵ ਟੈਕਸਟਾਈਲ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਵੱਲ ਅੱਗੇ ਵੱਧ ਰਹੀ ਹੈ।