ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ
ਪਿੰਡ ਹਰੀਗੜ੍ਹ ’ਚ ਚੋਰਾਂ ਨੇ ਇੱਕ ਘਰ ਚੋ ਕੀਤੀ ਚੋਰੀ
Publish Date: Wed, 20 May 2026 05:23 PM (IST)
Updated Date: Wed, 20 May 2026 05:25 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪਿੰਡ ਹਰੀਗੜ੍ਹ ਵਿਖੇ ਚੋਰਾਂ ਨੇ ਰਾਤ ਦੇ ਸਮੇਂ ਇੱਕ ਘਰ ਦਾਖਲ ਹੋ ਕੇ ਵੱਡੀ ਚੋਰੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਹਰੀਗੜ੍ਹ ਦੇ ਕਿਸਾਨ ਗੁਰਜਿੰਦਰ ਸਿੰਘ ਦੇ ਘਰ ਰਾਤ ਨੂੰ ਚੋਰ ਦਾਖਲ ਹੋਏ ਅਤੇ ਉਨ੍ਹਾਂ ਦੇ 13 ਤੋਲੇ ਸੋਨਾ ਅਤੇ 60 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਵਾਰਦਾਤ ਵਾਲਾ ਘਰ ਪਿੰਡ ਤੋਂ ਬਾਹਰ ਖੇਤਾਂ ਵਿੱਚ ਹੈ, ਉਨ੍ਹਾਂ ਰਾਖੀ ਲਈ ਕੁੱਤੇ ਵੀ ਪਾਲੇ ਹੋਏ ਹਨ। ਚੋਰਾਂ ਨੇ ਕੁੱਤਿਆਂ ਨੂੰ ਕੁਝ ਖੁਆ ਕੇ ਬੇਹੋਸ਼ ਕੀਤਾ ਗਿਆ। ਇਸ ਤੋਂ ਬਾਅਦ ਚੋਰ ਘਰ ਦੇ ਪਿੱਛਿਓਂ ਛੱਤ ’ਤੇ ਚੜ੍ਹ ਕੇ ਕੋਠੀ ’ਚ ਦਾਖਲ ਹੋਏ ਅਤੇ ਚੁਬਾਰੇ ’ਚ ਸੁੱਤੇ ਬਜ਼ੁਰਗਾਂ ਨੂੰ ਕੁੰਡਾ ਲਾ ਕੇ ਉਤਰੇ ਆਪ ਥੱਲੇ ਆ ਗਏ। ਸਟੋਰ ’ਚੋਂ ਪੇਟੀ ਅਲਮਾਰੀਆਂ ਫਰੋਲ ਕਰੀਬ 15 ਤੋਲੇ ਸੋਨਾ ਤੇ 50 ਹਜਾਰ ਦੀ ਨਕਦੀ ਚੋਰੀ ਕਰ ਲੈ ਗਏ। ਸਟੋਰ ਦੇ ਨਾਲ ਵਾਲੇ ਕਮਰੇ ਵਿੱਚ ਬਾਕੀ ਪਰਿਵਾਰ ਪਿਆ ਸੀ। ਸਵੇਰੇ 4 ਵਜੇ ਬਜ਼ੁਰਗ ਮਹਿਲਾ ਨੇ ਉੱਠ ਕੇ ਵੇਖਿਆ ਤਾਂ ਪਤਾ ਲੱਗਾ ਕਿ ਘਰ ਚੋਰੀ ਹੋ ਗਈ ਹੈ। ਪੁਲਿਸ ਚੌਕੀ ਕੌਹਰੀਆਂ ਮੌਕੇ ’ਤੇ ਪਹੁੰਚੀ ਉਨ੍ਹਾਂ ਨਾਲ ਫੋਂਰੈਂਸਿਕ ਟੀਮ ਵੀ ਆਈ ਸੀ, ਜਿਨ੍ਹਾਂ ਨੇ ਫਿੰਗਰ ਪ੍ਰਿੰਟ ਲਏ ਅਤੇ ਸੀਸੀਟੀਵੀ ਕੈਮਰੇ ਖੁੰਗਾਲੇ ਜਾ ਰਹੇ ਹਨ। ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।