ਪਿੰਕੀ ਮਾਰਕੀਟ ਦੀਆਂ ਦੋ ਦੁਕਾਨਾਂ ’ਚ ਚੋਰੀ
ਪਿੰਕੀ ਮਾਰਕੀਟ ’ਚ ਦੋ ਦੁਕਾਨਾਂ ’ਤੇ ਚੋਰਾਂ ਨੇ ਹੱਥ ਕੀਤਾ ਸਾਫ਼
Publish Date: Wed, 03 Sep 2025 06:58 PM (IST)
Updated Date: Thu, 04 Sep 2025 04:04 AM (IST)
ਕੈਪਸ਼ਨ : ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦੇਣ ਸਮੇਂ ਪੀੜ੍ਹਤ ਦੁਕਾਨਦਾਰ। ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸਦਰ ਬਾਜ਼ਾਰ ’ਚ ਸਥਿਤ ਪਿੰਕੀ ਮਾਰਕੀਟ ’ਚ ਦੋ ਦੁਕਾਨਾਂ ’ਤੇ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਸਪਾਈਕਰ ਕੱਪੜੇ ਵਾਲੇ ਸ਼ੋਅਰੂਮ ਦੇ ਮਾਲਕ ਜੋਨੀ ਵੱਲੋਂ ਦੱਸਿਆ ਗਿਆ ਕਿ ਜਦ ਉਸ ਨੇ ਸਵੇਰੇ ਦੁਕਾਨ ਖੋਲ੍ਹੀ ਤਾਂ ਵੇਖਿਆ ਕਿ ਉਨ੍ਹਾਂ ਦੇ ਕਾਊਂਟਰ ’ਚ ਲੱਗਿਆ ਕੈਸ਼ ਵਾਲਾ ਗੱਲਾ ਖੁੱਲਾ ਪਿਆ ਸੀ, ਜਿਸ ’ਚ ਪਈ ਨਕਦੀ, ਜੋ ਕਿ ਕਰੀਬ 8-10 ਹਜ਼ਾਰ ਰੁਪਏ ਸੀ, ਉਹ ਗਾਇਬ ਸੀ। ਇਸ ਤੋਂ ਇਲਾਕਾ ਇਕ ਨਾਲ ਲੱਗਦੀ ਕਰਿਆਨੇ ਦੀ ਦੁਕਾਨ ’ਤੇ ਵੀ ਚੋਰਾਂ ਨੇ ਆਪਣਾ ਹੱਥ ਸਾਫ਼ ਕੀਤਾ ਤੇ ਦੁਕਾਨ ’ਚ ਪਈ ਕੁੱਝ ਨਗਦੀ ਚੋਰਾਂ ਨੇ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ।