ਅਕਾਲੀ ਅਕੈਡਮੀ ਦੀਆਂ ਖਿਡਾਰਨਾਂ ਨੇ ਜਿੱਤਿਆ ਗੋਲਡ
ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਚੱਲ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚੋ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਵੀ ਚੱਲ ਰਹੇ ਹਨ । ਇਸ ਕਬੱਡੀ ਮੁਕਾਬਲੇ ਵਿੱਚ ਅਕਾਲ ਸਹਾਇ ਅਕੈਡਮੀ, ਗਰੀਨ ਪਾਰਕ, ਭੁਟਾਲ ਕਲਾਂ ਦੀਆਂ ਅੰਡਰ-14 ਵਿਚ ਵਿਦਿਆਰਥਣਾਂ ਨੇ ਹਿੱਸਾ ਲੈਂਦਿਆਂ ਸੈਮੀ-ਫਾਈਨਲ ਮੁਕਾਬਲੇ ਵਿੱਚ ਚੀਮਾ ਜੋਨ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਅੰਤ ਇਨ੍ਹਾਂ ਹੋਣ
Publish Date: Sun, 01 Oct 2023 05:41 PM (IST)
Updated Date: Sun, 01 Oct 2023 05:41 PM (IST)
ਪੱਤਰ ਪ੍ਰਰੇਰਕ, ਲਹਿਰਾਗਾਗਾ : ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਚੱਲ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚੋ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਵੀ ਚੱਲ ਰਹੇ ਹਨ । ਇਸ ਕਬੱਡੀ ਮੁਕਾਬਲੇ ਵਿੱਚ ਅਕਾਲ ਸਹਾਇ ਅਕੈਡਮੀ, ਗਰੀਨ ਪਾਰਕ, ਭੁਟਾਲ ਕਲਾਂ ਦੀਆਂ ਅੰਡਰ-14 ਵਿਚ ਵਿਦਿਆਰਥਣਾਂ ਨੇ ਹਿੱਸਾ ਲੈਂਦਿਆਂ ਸੈਮੀ-ਫਾਈਨਲ ਮੁਕਾਬਲੇ ਵਿੱਚ ਚੀਮਾ ਜੋਨ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਅੰਤ ਇਨ੍ਹਾਂ ਹੋਣਹਾਰ ਖਿਡਾਰਨਾਂ ਨੇ ਫਾਈਨਲ ਵਿੱਚ ਸ਼ੇਰਪੁਰ ਜੋਨ ਦੀ ਟੀਮ ਨੂੰ ਹਰਾ ਕੇ ਜਿੱਤ ਆਪਣੇ ਨਾਮ ਦਰਜ ਕਰਾ ਕੇ ਪਹਿਲਾ ਸਥਾਨ ਪ੍ਰਰਾਪਤ ਕਰਦਿਆਂ ਗੋਲਡ ਮੈਡਲ ਤੇ ਕਬਜ਼ਾ ਕਰਕੇ ਇਨ੍ਹਾਂ ਬੱਚੀਆਂ ਨੇ ਆਪਣੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਕਬੱਡੀ ਕੋਚ ਸਤਨਾਮ ਸਿੰਘ ਡੀ.ਪੀ. ਟੀਚਰ ਦੀ ਅਗਵਾਈ ਹੇਠ ਕਬੱਡੀ ਦੀ ਇਸ ਟੀਮ ਵਿੱਚ ਜਿਨਾਂ੍ਹ ਵਿਦਿਆਰਥਣਾਂ ਨੇ ਭਾਗ ਲਿਆ ਉਨਾਂ੍ਹ ਵਿੱਚ ਕੈਪਟਨ ਜਸਪ੍ਰਰੀਤ ਕੌਰ,ਕੋਮਲਪ੍ਰਰੀਤ ਕੌਰ,ਜੈਸਮੀਨ ਕੌਰ, ਗੁਰਵੀਰ ਕੌਰ ਅਤੇ ਹਰਜੋਤ ਕੌਰ ਸ਼ਾਮਿਲ ਸਨ। ਇਨਾਂ੍ਹ ਬੱਚੀਆਂ ਦੇ ਅਕੈਡਮੀ ਵਿਖੇ ਪਹੁੰਚਣ ਤੇ ਚੇਅਰਮੈਨ ਤਰਸੇਮ ਪੁਰੀ ਅਤੇ ਪਿੰ੍ਸੀਪਲ ਮੈਡਮ ਰਜਨੀ ਰਾਣੀ ਨੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕਰਦਿਆਂ ਸ਼ਲਾਘਾ ਕੀਤੀ।