ਅਕਾਲ ਸਹਾਇ ਅਕੈਡਮੀ ਦੀਆਂ ਵਿਦਿਆਰਥਣਾਂ ਅੱਵਲ
ਸਬ ਜੂਨੀਅਰ ਦੇ ਮੈਚ ਜੋ ਕੱਲ੍ਹ ਬਹਿਣੀਵਾਲ ,ਮਾਨਸਾ ਵਿਖੇ ਕਰਵਾਏ ਗਏ ਇਸ ਮੈਚ ਵਿੱਚ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭਟਾਲ ਕਲਾਂ ਦੀਆਂ ਵਿਦਿਆਰਥਣਾਂ ਦੀ ਝੰਡੀ ਰਹੀ। ਅਕੈਡਮੀ ਦੇ ਚੇਅਰਮੈਨ ਤਰਸੇਮ ਪੁਰੀ ਨੇ ਦੱਸਿਆ ਕਿ ਇਸ ਵਿਚ 6 ਜਿਲਿਆਂ ਨੇ ਭਾਗ ਲਿਆ ਜਿੰਨਾ ਵਿਚ ਸੰਗਰੂਰ ਜ਼ਿਲ੍ਹੇ ਦੀ ਟੀਮ ਵੱਲੋਂ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਦੀਆਂ 8 ਵਿਦਿਆਰਥਣਾਂ ਟੀਮ ਵਿਚ ਸ਼ਾਮਲ ਸਨ । ਇਨ੍ਹਾਂ ਨੇ
Publish Date: Wed, 17 Jan 2024 04:24 PM (IST)
Updated Date: Wed, 17 Jan 2024 04:24 PM (IST)

ਪੱਤਰ ਪ੍ਰਰੇਰਕ,ਲਹਿਰਾਗਾਗਾ : ਸਬ ਜੂਨੀਅਰ ਦੇ ਮੈਚ ਜੋ ਕੱਲ੍ਹ ਬਹਿਣੀਵਾਲ ,ਮਾਨਸਾ ਵਿਖੇ ਕਰਵਾਏ ਗਏ ਇਸ ਮੈਚ ਵਿੱਚ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭਟਾਲ ਕਲਾਂ ਦੀਆਂ ਵਿਦਿਆਰਥਣਾਂ ਦੀ ਝੰਡੀ ਰਹੀ। ਅਕੈਡਮੀ ਦੇ ਚੇਅਰਮੈਨ ਤਰਸੇਮ ਪੁਰੀ ਨੇ ਦੱਸਿਆ ਕਿ ਇਸ ਵਿਚ 6 ਜਿਲਿਆਂ ਨੇ ਭਾਗ ਲਿਆ ਜਿੰਨਾ ਵਿਚ ਸੰਗਰੂਰ ਜ਼ਿਲ੍ਹੇ ਦੀ ਟੀਮ ਵੱਲੋਂ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਭੁਟਾਲ ਕਲਾਂ ਦੀਆਂ 8 ਵਿਦਿਆਰਥਣਾਂ ਟੀਮ ਵਿਚ ਸ਼ਾਮਲ ਸਨ । ਇਨ੍ਹਾਂ ਨੇ ਪਹਿਲੇ ਮੈਚ ਵਿੱਚ ਬਰਨਾਲਾ ਜ਼ਿਲ੍ਹੇ ਨੂੰ ਹਰਾ ਕੇ ਸੈਮੀਫਾਈਨਲ ਮੈਚ ਬਠਿੰਡੇ ਨਾਲ਼ ਹੋਇਆ । ਜਿਸ ਵਿਚ ਵੀ ਬਠਿੰਡੇ ਜ਼ਲਿੇ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਮਜ਼ਬੂਤ ਕੀਤੀ ਅਤੇ ਫਾਈਨਲ ਮੁਕਾਬਲਾ ਮਾਨਸਾ ਜ਼ਲਿੇ ਨਾਲ਼ ਹੋਇਆ। ਜਿਸ ਵਿਚ ਮਾਨਸਾ ਜ਼ਲਿੇ ਨੂੰ ਕਾਫ਼ੀ ਅੰਕਾਂ ਦੇ ਫ਼ਰਕ ਨਾਲ਼ ਹਰਾ ਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ । ਇਹਨਾ ਖਿਡਾਰਨਾਂ ਵਿੱਚ ਰਾਜਵੀਰ ਕੌਰ ਕਾਲਬੰਜਾਰਾ (ਕੈਪਟਨ),ਨਵਜੋਤ ਕੌਰ ਲਹਿਲ ਕਲਾਂ,ਜਸਪ੍ਰਰੀਤ ਕੌਰ ਭੁਟਾਲ ਖੁਰਦ, ਹਰਮਨ ਕੌਰ ਭਾਠੂਆਂ, ਹਰਲੀਨ ਕੌਰ ਰਾਏਧਰਾਨਾ, ਗੁਰਜੋਤ ਕੌਰ ਹਰੀਗੜ੍ਹ, ਕੋਮਲਪ੍ਰਰੀਤ ਕੌਰ ਲਹਿਲ ਕਲਾਂ ,ਹਰਬਰ ਰਾਣੀ ਭੁਟਾਲ ਕਲਾਂ ਸ਼ਾਮਲ ਸਨ। ਜ਼ਕਿਰਯੋਗ ਹੈ ਕਿ ਅਕਾਲ ਸਹਾਇ ਅਕੈਡਮੀ ਭੁਟਾਲ ਕਲਾਂ ਦੀਆਂ ਲੜਕੀਆਂ ਦੀ ਕਬੱਡੀ ਦੀ ਟੀਮ ਹਰ ਸਾਲ ਨਵੀਆਂ ਪੁਲਾਂਘਾ ਪੁੱਟ ਰਹੀ ਹੈ। ਅਕੈਡਮੀ ਵਿੱਚ ਬਣੇ ਹਰ ਖੇਡ ਦੇ ਸ਼ਾਨਦਾਰ ਗਰਾਊਂਡ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਆਉਣ ਵਾਲ਼ੇ ਸਮੇਂ ਵਿਚ ਅਕਾਲ ਸਹਾਇ ਅਕੈਡਮੀ ਭੁਟਾਲ ਕਲਾਂ ਦੇ ਬੱਚੇ ਖੇਡਾਂ ਵਿਚ ਰਾਸ਼ਟਰੀ ਪੱਧਰ ਤੇ ਝੰਡੇ ਗੱਡਣ ਨੂੰ ਤਿਆਰ ਹਨ । ਜੇਤੂ ਵਿਦਿਆਰਥਣਾਂ ਦੇ ਸਕੂਲ ਪਹੁੰਚਣ ਤੇ ਅਕੈਡਮੀ ਦੇ ਚੇਅਰਮੈਨ ਤਰਸੇਮ ਪੁਰੀ, ਅਤੇ ਪਿੰ੍ਸੀਪਲ ਮੈਡਮ ਰਜਨੀ ਰਾਣੀ ਨੇ ਜਿੱਥੇ ਸਨਮਾਨਿਤ ਕੀਤਾ।