ਐੱਸਐੱਸਪੀ ਤੇ ਆਰਐੱਸਐੱਸ ਦੀ ਅਰਥੀ ਫੂਕੀ ਗਈ
ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਲਾਕਾ ਖਜ਼ਾਨਚੀ ਮੱਖਣ ਸਿੰਘ ਜਲੂਰ ਨੇ ਦੱਸਿਆ ਕਿ ਸੰਗਰੂਰ ਦੇ ਨਵੇਂ ਨਿਯੁਕਤ ਹੋਏ ਐਸ ਐਸ ਪੀ ਵੱਲੋਂ ਦਲਿਤਾਂ ਅਤੇ ਸ਼ੰਘਰਸ਼ਸ਼ੀਲ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਅਤੇ ਆਰ ਐੱਸ ਐੱਸ ਆਗੂਆਂ ਦਾ ਪੱਖ ਵੀ ਪੂਰਿਆ ਜਾ ਰਿਹਾ ਹੈ।
Publish Date: Fri, 23 Oct 2020 05:00 PM (IST)
Updated Date: Fri, 23 Oct 2020 05:00 PM (IST)
ਬੂਟਾ ਸਿੰਘ ਚੌਹਾਨ, ਸੰਗਰੂਰ : ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਲਾਕਾ ਖਜ਼ਾਨਚੀ ਮੱਖਣ ਸਿੰਘ ਜਲੂਰ ਨੇ ਦੱਸਿਆ ਕਿ ਸੰਗਰੂਰ ਦੇ ਨਵੇਂ ਨਿਯੁਕਤ ਹੋਏ ਐਸ ਐਸ ਪੀ ਵੱਲੋਂ ਦਲਿਤਾਂ ਅਤੇ ਸ਼ੰਘਰਸ਼ਸ਼ੀਲ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਅਤੇ ਆਰ ਐੱਸ ਐੱਸ ਆਗੂਆਂ ਦਾ ਪੱਖ ਵੀ ਪੂਰਿਆ ਜਾ ਰਿਹਾ ਹੈ। ਜਿਸ ਦੀ ਪ੍ਰਤੱਖ ਉਦਾਹਰਣ ਪਿਛਲੇ ਦਿਨੀਂ ਪਿੰਡ ਬਾਲਦ ਕਲਾਂ ਦੇ ਦਲਿਤਾਂ ਦਾ ਪਿਛਲੇ ਚਾਰ ਸਾਲਾਂ ਤੋਂ ਪੈਂਡਿੰਗ ਪਿਆ ਕੇਸ ਦਾ ਚਲਾਨ ਪੇਸ਼ ਕਰ ਕੇ ਸਾਰੇ ਪਿੰਡ ਦੇ ਦਲਿਤਾਂ ਦੇ ਘਰ ਸੰਮਨ ਭੇਜੇ ਗਏ ਹਨ ਅਤੇ ਆਰਐੱਸਐੱਸ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰ ਕੇ ਵਾਪਸ ਪਰਤ ਰਹੇ ਨੌਜਵਾਨਾਂ ਉਪਰ ਝੂਠਾ ਮੁਕੱਦਮਾ ਦਰਜ ਕਰਕੇ ਜੇਲ੍ਹੀਂ ਡੱਕਿਆ ਗਿਆ ਹੈ, ਜਦੋਂ ਕਿ ਨੌਜਵਾਨਾਂ ਨਾਲ ਗੁੰਡਾਗਰਦੀ ਕਰਨ ਵਾਲੇ ਆਰ ਐਸ ਐਸ ਦੇ ਆਗੂਆਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਜਿਸ ਦੇ ਖ਼ਿਲਾਫ਼ ਅੱਜ ਪਿੰਡ ਜਲੂਰ ਵਿਖੇ ਅਰਥੀ ਫੂਕ ਕੇ ਐਸਐਸਪੀ ਅਤੇ ਆਰਐੱਸਐੱਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜਲਦ ਹੀ ਵੱਡਾ ਐਕਸ਼ਨ ਉਲੀਕਣ ਦਾ ਸੱਦਾ ਦਿੱਤਾ ਗਿਆ ਅਤੇ ਲਹਿਰਾਗਾਗਾ ਦੇ ਵੱਖ-ਵੱਖ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਸਮੇਂ ਬਿੰਦਰ ਸਿੰਘ, ਲਾਭ ਸਿੰਘ ਸੱਤਪਾਲ ਸਿੰਘ, ਅਜਾਇਬ ਸਿੰਘ, ਸੋਨੀ ਸਿੰਘ, ਰੂਪਾ ਸਿੰਘ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।