ਤਪਾ ਮੰਡੀ ਦੀ ਦਾਣਾ ਮੰਡੀ 'ਚ ਪਹੁੰਚੀ ਝੋਨੇ ਦੀ ਪਹਿਲੀ ਢੇਰੀ
ਪੰਜਾਬ ਅੰਦਰ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਆਮਦ ਮੰਡੀਆਂ 'ਚ ਸ਼ੁਰੂ ਹੋ ਚੁੱਕੀ ਹੈ। ਸਥਾਨਕ ਮੰਡੀ ਵਿਖੇ ਵੀ ਪਿੰਡ ਦਰਾਕਾ ਪੱਤੀ ਦੇ ਕਿਸਾਨ ਆਪਣੀ ਝੋਨੇ ਦੀ ਫਸਲ ਲੈ ਕੇ ਪਹੁੰਚੇ।
Publish Date: Sat, 02 Oct 2021 05:00 PM (IST)
Updated Date: Sat, 02 Oct 2021 05:00 PM (IST)
ਪੰਜਾਬ ਅੰਦਰ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਆਮਦ ਮੰਡੀਆਂ 'ਚ ਸ਼ੁਰੂ ਹੋ ਚੁੱਕੀ ਹੈ। ਸਥਾਨਕ ਮੰਡੀ ਵਿਖੇ ਵੀ ਪਿੰਡ ਦਰਾਕਾ ਪੱਤੀ ਦੇ ਕਿਸਾਨ ਆਪਣੀ ਝੋਨੇ ਦੀ ਫਸਲ ਲੈ ਕੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਨੱਥੂ ਸਿੰਘ ਨੇ ਕਿਹਾ ਕਿ ਉਨਾਂ੍ਹ ਵੱਲੋਂ ਹਰੇ ਚਾਰਾ ਬੀਜਨ ਲਈ ਇਹ ਝੋਨੇ ਦੀ ਖੜ੍ਹੀ ਫਸਲ ਨੂੰ ਵੱਢੀ ਹੈ ਇਹ ਝੋਨਾ ਆਮ ਝੋਨੇ ਦੀ ਕਵਾਲਿਟੀ ਦਾ ਹੈ ਜੋ ਬਹੁਤ ਹੀ ਘੱਟ ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਮੌਕੇ ਗੱਲਬਾਤ ਦੌਰਾਨ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਡੀਆਂ ਅੰਦਰ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਜਿਸ ਨਾਲ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪੇ੍ਸ਼ਾਨੀ ਨਹੀਂ ਆਵੇਗੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਮਾਰਕੀਟ ਕਮੇਟੀ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਉਨਾਂ੍ਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਲਈ ਉਸ ਤੋਂ ਪਹਿਲਾਂ ਕਿਸਾਨ ਮੰਡੀਆਂ 'ਚ ਝੋਨਾ ਨਾ ਲੈਕੇ ਆਉਣ। ਉਨਾਂ੍ਹ ਕਿਹਾ ਕਿ ਉਹ ਅਪਣੀ ਫਸਲ ਨੂੰ ਮੰਡੀਆਂ 'ਚ ਸੁੱਕੀ ਹੀ ਲੈਕੇ ਆਉਣ ਤਾਂ ਕਿ ਕਿਸਾਨਾਂ ਨੂੰ ਕੋਈ ਪੇ੍ਸ਼ਾਨੀ ਨਾ ਹੋਵੇ ਤੇ ਅੱਗੇ ਜਾ ਕੇ ਵੀ ਜ਼ਿਆਦਾ ਨਮੀ ਵਾਲੀ ਫਸਲ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ।