ਭਾਜਪਾ ਉਮੀਦਵਾਰ ਦੇ ਪਤੀ ’ਤੇ ਹੋਏ ਹਮਲੇ ਦਾ ਮਾਮਲਾ ਚੋਣ ਕਮਿਸ਼ਨ ਦੇ ਦਰਬਾਰ ਪੁੱਜਾ
ਚੋਣਾਂ ਵਾਲੇ ਦਿਨ ਭਾਜਪਾ ਉਮੀਦਵਾਰ ਦੇ ਪਤੀ ’ਤੇ ਕੀਤੇ ਜਾਨਲੇਵਾ ਹਮਲੇ ਦਾ ਮੁੱਦਾ ਚੋਣ ਕਮਿਸ਼ਨ ਕੋਲ ਪੁੱਜ ਚੁੱਕਿਆ ਹੈ। ਇਸ ਸਬੰਧੀ ਮਾਮਲੇ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਹਲਕਾ ਇੰਚਾਰਜ਼ ਭਦੌੜ ਇੰਜ. ਗੁਰਜਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
Publish Date: Wed, 27 May 2026 06:20 PM (IST)
Updated Date: Wed, 27 May 2026 06:22 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਚੋਣਾਂ ਵਾਲੇ ਦਿਨ ਭਾਜਪਾ ਉਮੀਦਵਾਰ ਦੇ ਪਤੀ ’ਤੇ ਕੀਤੇ ਜਾਨਲੇਵਾ ਹਮਲੇ ਦਾ ਮੁੱਦਾ ਚੋਣ ਕਮਿਸ਼ਨ ਕੋਲ ਪੁੱਜ ਚੁੱਕਿਆ ਹੈ। ਇਸ ਸਬੰਧੀ ਮਾਮਲੇ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਹਲਕਾ ਇੰਚਾਰਜ਼ ਭਦੌੜ ਇੰਜ. ਗੁਰਜਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜੀਐੱਸ ਸਿੱਧੂ ਨੇ ਦਰਜ ਕਰਵਾਈ ਸ਼ਿਕਾਇਤ ’ਚ ਲਿਖਿਆ ਹੈ ਕਿ ਦੀਪਿੰਦਰ ਕੌਰ ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 15 ਤੋਂ ਭਾਜਪਾ ਪਾਰਟੀ ਦੀ ਸਾਡੀ ਉਮੀਦਵਾਰ ਹੈ। ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਸਾਹਮਣੇ ਆਈਟੀਆਈ ਦੇ ਬੂਥ ਨੰਬਰ 28,29 ’ਤੇ ਲਗਭਗ 25 ਲੋਕ ਆਏ ਤੇ ਜ਼ਬਰਦਸਤੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਾਡੀ ਪਾਰਟੀ ਦੇ ਉਮੀਦਵਾਰ ਤੇ ਉਨ੍ਹਾਂ ਦੇ ਪਤੀ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੇ ਸਾਡੇ ਉਮੀਦਵਾਰ ਦੇ ਪਤੀ ਨੂੰ ਜ਼ਖ਼ਮੀ ਕਰ ਦਿੱਤਾ ਤੇ ਜਦੋਂ ਉਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਤਾਂ ਉਨ੍ਹਾਂ ਨੂੰ ਕੁੱਟਿਆ ਗਿਆ। ਜਿਸ ਤੋਂ ਅਸੀਂ ਸ਼ਿਕਾਇਤ ਐੱਸਐੱਚਓ ਸਿਟੀ 2 ਨੂੰ ਸੌਂਪ ਦਿੱਤੀ ਹੈ ਤੇ ਉਮੀਦਵਾਰ ਦੇ ਪਤੀ ਨੂੰ ਹਸਪਤਾਲ ਦਾਖਲ ਕਰਵਾਇਆ। ਉਨ੍ਹਾਂ ਇਸ ਮਾਮਲੇ ’ਚ ਵਾਰਡ ਨੰਬਰ 15 ’ਚ ਪਈਆਂ ਵੋਟਾਂ ਸਬੰਧੀ ਤੇ ਕੀਤੇ ਹਮਲੇ ’ਤੇ ਸਖਤ ਨੋਟਿਸ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ।