ਟੰਡਨ ਸਕੂਲ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤ ਹਾਸਿਲ ਕੀਤੀ। 'ਬੈਡਮਿੰਟਨ' ਦੇ ਅੰਡਰ 11, 14, 17, 19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਬਰਨਾਲਾ ਕਲੱਬ ਵਿਖੇ ਹੋਏ, ਜਿਸ 'ਚ
Publish Date: Wed, 20 Sep 2023 05:59 PM (IST)
Updated Date: Wed, 20 Sep 2023 05:59 PM (IST)
ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤ ਹਾਸਿਲ ਕੀਤੀ। 'ਬੈਡਮਿੰਟਨ' ਦੇ ਅੰਡਰ 11, 14, 17, 19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਬਰਨਾਲਾ ਕਲੱਬ ਵਿਖੇ ਹੋਏ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਲੜਕੇ ਤੇ ਲੜਕੀਆਂ ਨੇ ਭਾਗ ਲਿਆ। ਸਾਰੀਆਂ ਟੀਮਾਂ ਦੇ ਕਈ ਰਾਉਂਡ ਕਰਵਾਏ ਗਏ। ਜਿਸ 'ਚ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਕੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਟੰਡਨ ਸਕੂਲ ਵਲੋਂ ਮੁਕਾਬਲੇ 'ਚ ਭੁਪੇਸ਼ ਗਰਗ, ਭਵਿਸ਼ ਗੋਇਲ, ਜ਼ੇਨਿਮ ਹੀਰਾ ਨੇ ਇਸ 'ਬੈਡਮਿੰਟਨ' ਮੁਕਾਬਲੇ 'ਚ ਭਾਗ ਲਿਆ। ਅੰਡਰ-14 ਲੜਕੇ 'ਚ ਭੁਪੇਸ਼ ਗਰਗ ਨੇ ਪਹਿਲਾ ਸਥਾਨ, ਅੰਡਰ 11 ਲੜਕੇ ਭਵਿਸ਼ ਗੋਇਲ, ਅੰਡਰ 11 'ਚ ਜ਼ੇਨਿਮ ਹੀਰਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਦੀ ਪਿੰ੍ਸੀਪਲ ਡਾਕਟਰ ਸ਼ਰੂਤੀ ਸ਼ਰਮਾ ਤੇ ਵਾਈਸ ਪਿੰ੍ਸੀਪਲ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਦਾ ਸਵਾਗਤ ਕੀਤਾ ਤੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਟੰਡਨ ਸਕੂਲ ਹਰ ਬੱਚਿਆਂ ਦੇ ਭੱਵਿਖ ਲਈ ਹਰ ਪੱਧਰ ਨੂੰ ਮਜਬੂਤ ਕਰਨ ਲਈ ਲੱਗਿਆ ਹੋਇਆ ਹੈ। ਸਕੂਲ ਦੇ ਐਮ.ਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵੱਲ ਬਹੁਤ ਧਿਆਨ ਹੈ। ਜਿਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਨੂੰ ਵੱਖ ਵੱਖ ਸਪੋਰਟਸ ਦੇ ਰਿਹਾ ਹੈ। ਤਜਰਬੇਕਾਰ ਕੋਚ ਬੱਚਿਆਂ ਨੂੰ ਹਰ ਖੇਡ ਦੀ ਟੇ੍ਨਿਗ ਦਿੰਦੇ ਹਨ।
ਉਨ੍ਹਾਂ ਨੇ ਕੋਚ ਸੁਖਦੇਵ ਸਿੰਘ ਤੇ ਹਰਜੀਤ ਸਿੰਘ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹਨਾਂ ਦੇ ਮਿਹਨਤ ਸਦਕਾ ਬੱਚੇ ਇਸ ਜਿੱਤ ਤੱਕ ਪਹੁੰਚੇ। ਅੰਤ 'ਚ ਉਨਾਂ੍ਹ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਨਿਰੰਤਰ ਪ੍ਰਰੈਕਟਿਸ ਦੇ ਨਾਲ ਆਪਣੇ ਟੀਚੇ ਨੂੰ ਪ੍ਰਰਾਪਤ ਕਰ ਕੇ ਆਪਣੇ ਜ਼ਿਲ੍ਹੇ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ।