ਐੱਸਯੂਐੱਸ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਐੱਸਯੂਐੱਸ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Wed, 13 May 2026 04:48 PM (IST)
Updated Date: Wed, 13 May 2026 04:51 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਡੁੱਲਟ ਦੀ ਅਗਵਾਈ ਹੇਠ ਚੱਲ ਰਹੀ ਸੰਸਥਾ ਐੱਸਯੂਐੱਸ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ। ਇਸ ਪ੍ਰੀਖਿਆ ਵਿੱਚ ਸਾਇੰਸ ਦੀ ਵਿਦਿਆਰਥਣ ਬੇਅੰਤ ਕੌਰ ਪੁੱਤਰੀ ਪ੍ਰੇਮ ਸਿੰਘ ਨੇ ਪਹਿਲਾ ਸਥਾਨ, ਐਸ਼ਵਰੀਆ ਸਪੁੱਤਰੀ ਜਗਸੀਰ ਸਿੰਘ ਨੇ ਦੂਜਾ ਸਥਾਨ ਅਤੇ ਰਵਨੀਤ ਕੌਰ ਸਪੁੱਤਰ ਜਸਵੰਤ ਸਿੰਘ ਨੇ ਕ੍ਰਮਵਾਰ ਤੀਜਾ ਸਥਾਨ ਹਾਸਲ ਕੀਤਾ। ਕਾਮਰਸ ਸਟਰੀਮ ਵਿਚੋਂ ਵਿਸ਼ਵ ਕੁਮਾਰ ਪੁੱਤਰ ਨਰੇਸ਼ ਕੁਮਾਰ ਨੇ ਪਹਿਲਾਂ ਸਥਾਨ, ਮਨਦੀਪ ਕੌਰ ਪੁੱਤਰੀ ਹਰਜੀਤ ਸਿੰਘ ਨੇ ਦੂਜਾ ਸਥਾਨ, ਰਜਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਆਰਟਸ ਸਟਰੀਮ ਵਿਚੋਂ ਰਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ, ਈਸ਼ਾ ਰਾਣੀ ਪੁੱਤਰੀ ਰਜਨੀਸ਼ ਕੁਮਾਰ ਨੇ ਪਹਿਲਾਂ ਸਥਾਨ, ਸ਼ਗਨਦੀਪ ਕੌਰ ਸਪੁੱਤਰੀ ਭੁਪਿੰਦਰ ਸਿੰਘ ਨੇ ਦੂਜਾ ਸਥਾਨ, ਮਨਪ੍ਰੀਤ ਕੌਰ ਪੁੱਤਰੀ ਨਿਰਭੈ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸੰਦੀਪ ਨੇ ਵਿਦਿਆਰਥੀਆਂ ਨੂੰ ਵਧਾਈ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉੱਚ ਵਿੱਦਿਆ ਲਈ ਪ੍ਰੇਰਿਤ ਕੀਤਾ।