ਹੁਣ ਜਨਤਕ ਥਾਵਾਂ ’ਤੇ ਨਜ਼ਰ ਨਹੀਂ ਆਉਣਗੇ ਆਵਾਰਾ ਕੁੱਤੇ
ਸੁਪਰੀਮ ਕੋਰਟ ਵਲੋਂ ਡੋਗ ਪ੍ਰੇਮੀਆਂ ਨੂੰ ਵੱਡਾ ਝਟਕਾ
Publish Date: Tue, 19 May 2026 04:01 PM (IST)
Updated Date: Wed, 20 May 2026 04:01 AM (IST)

ਸੁਪਰੀਮ ਕੋਰਟ ਵੱਲੋਂ ਡੋਗ ਪ੍ਰੇਮੀਆਂ ਨੂੰ ਵੱਡਾ ਝਟਕਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਾਨਯੋਗ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਪੁਨਰਵਾਸ ਤੇ ਨਸਬੰਦੀ ਸਬੰਧੀ ਪਾਈਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਆਵਾਰਾ ਜਾਨਵਰਾਂ ਸਬੰਧੀ ਭਾਰਤੀ ਪਸ਼ੂ ਭਲਾਈ ਬੋਰਡ ਵੱਲੋਂ ਜਾਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸਓਪੀ) ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਵੀ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਆਪਣੇ ਪਹਿਲੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੱਚਿਆਂ ਤੇ ਬਜ਼ੁਰਗਾਂ ’ਤੇ ਹਮਲਿਆਂ ਸਬੰਧੀ ਆ ਰਹੀਆਂ ਰਿਪੋਰਟਾਂ ’ਤੇ ਅੱਖਾਂ ਬੰਦ ਨਹੀਂ ਕਰ ਸਕਦੀ। ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੇ, ਸਬੰਧਤ ਅਧਿਕਾਰੀਆਂ ਨੂੰ ਆਪਣੇ ਫਰਜ਼ਾਂ ਤੇ ਅਧਿਕਾਰਤ ਕਾਰਜਾਂ ਨੂੰ ਚੰਗੀ ਭਾਵਨਾ ਨਾਲ ਨਿਭਾਉਣ ਲਈ ਢੁਕਵੀਂ ਸੁਰੱਖਿਆ ਦੇ ਹੱਕਦਾਰ ਹੋਣਗੇ। :ਬਾਕਸ ਨਿਊਜ: ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸ਼ਲਾਘਾਯੋਗ : ਸਥਾਨਕ ਵਾਸੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਸ਼ਹਿਰ ਵਾਸੀ ਹਰਦੇਵ ਸਿੰਘ, ਗੁਰਮੇਲ ਸਿੰਘ, ਹਰੀਸ ਗੋਇਲ, ਨਰਗੇਦਵ ਸਿੰਘ, ਵਿਪਨ ਗਰਗ ਆਦਿ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਭਾਵੇਂ ਡੋਗ ਪ੍ਰੇਮੀਆਂ ਨੂੰ ਬੁਰਾ ਲੱਗਿਆ ਹੋਇਆ ਹੈ, ਪਰ ਜੇਕਰ ਜਨਤਕ ਤੌਰ ’ਤੇ ਦੇਖਿਆ ਜਾਵੇ ਤਾਂ ਇਹ ਫੈਸਲਾ ਬਹੁਤ ਸਹੀ ਹੈ। ਬਰਨਾਲਾ ਸਹਿਰ ਅੰਦਰ ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜਿਆਦਾ ਵਧ ਗਈ ਹੈ, ਜੋ ਹਰ ਗਲੀ ਤੇ ਮੁਹੱਲੇ ’ਚ ਝੁੰਡ ਬਣਾ ਕੇ ਘੁੰਮ ਰਹੇ ਹਨ। ਜਿਸ ਕਾਰਨ ਲੋਕ ਆਪਣੇ ਛੋਟੇ ਬੱਚਿਆਂ ਨੂੰ ਵੀ ਘਰਾਂ ਤੋਂ ਬਾਹਰ ਖੇਡਣ ਤੋਂ ਗੁਰੇਜ ਕਰ ਰਹੇ ਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਇਸ ਪ੍ਰਤੀ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਅਵਾਰਾ ਕੁੱਤਿਆ ਤੋਂ ਰੱਖਿਆ ਹੋ ਸਕੇ। ਆਵਾਰਾ ਕੁੱਤਿਆਂ ਕਾਰਨ ਰੈਬਿਜ਼ ਦੀ ਬਿਮਾਰੀ ਹੋਣ ਦਾ ਵੀ ਡਰ ਹੈ। :ਬਾਕਸ ਨਿਊਜ: : ਬਰਨਾਲਾ ’ਚ ਹੁਣ ਤੱਕ 2000 ਹਜ਼ਾਰ ਕੁੱਤਿਆਂ ਦੀ ਹੋ ਚੁੱਕੀ ਹੈ ਨਸਬੰਦੀ : ਅੰਕੁਸ਼ ਸਿੰਗਲਾ ਇਸ ਸਬੰਧੀ ਜਦ ਨਗਰ ਨਿਗਮ ਬਰਨਾਲਾ ਦੇ ਸਨੈਟਰੀ ਇੰਸਪੈਕਟਰ ਅੰਕੁਸ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਗਰ ਨਿਗਰ ਬਰਨਾਲਾ ਵਲੋਂ ਮਾਰਚ 2025 ਤੋਂ ਅਕਤੂਬਰ 2025 ਤੱਕ 2000 ਦੇ ਕਰੀਬ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਉਨ੍ਹਾ ਕਿਹਾ ਕਿ ਸ਼ਹਿਰ ਅੰਦਰ ਇਨ੍ਹਾਂ ਅਵਾਰਾ ਕੁੱਤਿਆਂ ਲਈ ਡਾਗ ਸੈਲਟਰ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ ਤੇ ਟੈਂਡਰ ਪਾਏ ਜਾ ਚੁੱਕੇ ਹਨ ਪਰ ਇਹ ਅੰਡਰਪ੍ਰੈੱਸ ’ਚ ਹਨ। ਉਨ੍ਹਾ ਕਿਹਾ ਕਿ ਮਾਨਯੋਗ ਸੁਪਰੀਮ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾ ਦੀ ਟੀਮ ਵਲੋਂ ਸ਼ਹਿਰ ਅੰਦਰ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ।