ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਗੱਡੇ ਝੰਡੇ
ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਗੱਡੇ ਝੰਡੇ
Publish Date: Wed, 13 May 2026 03:51 PM (IST)
Updated Date: Wed, 13 May 2026 03:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਖੰਨਾ ਵਿਖੇ ‘ਸਪੋਰਟਸ ਕਰਾਟੇ ਆਰਗੇਨਾਈਜ਼ੇਸ਼ਨ ਆਫ ਪੰਜਾਬ’ ਵੱਲੋਂ ਕਰਵਾਈ ਗਈ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ’ਚ ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ’ਚ ਵਿਦਿਆਰਥਣ ਰੂਹਾਨੀ ਨੇ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ 10 ਸਾਲ ਉਮਰ ਵਰਗ ’ਚ ਗੋਲਡ ਮੈਡਲ ਤੇ 22 ਕਿਲੋ ਭਾਰ ਵਰਗ ’ਚ ਸਿਲਵਰ ਮੈਡਲ ਹਾਸਲ ਕੀਤਾ। ਆਪਣੀ ਇਸ ਉਪਲਬਧੀ ਸਦਕਾ ਉਸ ਦੀ ਚੋਣ ਹੁਣ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਹੋ ਗਈ ਹੈ। ਇਸੇ ਤਰ੍ਹਾਂ ਰਹਿਮਤ ਕੌਰ ਨੇ 10 ਸਾਲ ਉਮਰ ਵਰਗ ਤੇ 35 ਕਿਲੋ ਭਾਰ ਵਰਗ ’ਚ ਦੋ ਸਿਲਵਰ ਮੈਡਲ ਜਿੱਤੇ, ਜਦਕਿ ਐਂਜਲਦੀਪ ਕੌਰ ਨੇ 10 ਸਾਲ ਉਮਰ ਵਰਗ ’ਚ ਤੇ ਰਣਜੋਧ ਸਿੰਘ ਮਾਨ ਨੇ 28 ਕਿਲੋ ਭਾਰ ਵਰਗ ’ਚ ਬਰੌਂਜ਼ ਮੈਡਲ ਪ੍ਰਾਪਤ ਕੀਤੇ। ਸਕੂਲ ਦੀ ਪ੍ਰਿੰਸੀਪਲ ਮੋਨਿਕਾ ਗਰਗ ਨੇ ਜੇਤੂ ਖਿਡਾਰੀਆਂ ਦੀ ਇਸ ਵੱਡੀ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਨੈਸ਼ਨਲ ਪੱਧਰ ਤੇ ਜਾਣ ਵਾਲੀ ਵਿਦਿਆਰਥਣ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।