ਸਟੇਟ ਇਨਫੋਰਮੈਟਿਕਸ ਅਧਿਕਾਰੀਆਂ ਵੱਲੋਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦਾ ਦੌਰਾ
ਸਟੇਟ ਇਨਫੋਰਮੈਟਿਕਸ ਅਧਿਕਾਰੀਆਂ ਵਲੋਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਬਰਨਾਲਾ ਦਾ ਦੌਰਾ*
Publish Date: Wed, 20 May 2026 08:24 PM (IST)
Updated Date: Wed, 20 May 2026 08:28 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਲਾ : ਸਟੇਟ ਇਨਫੋਰਮੈਟਿਕਸ ਅਧਿਕਾਰੀਆਂ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦਾ ਦੌਰਾ ਕਰ ਕੇ ਅਤੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਸਰਗਰਮੀਆਂ ਦਾ ਜਾਇਜ਼ਾ ਲਿਆ ਗਿਆ। ਸਟੇਟ ਇਨਫੋਰਮੈਟਿਕਸ ਅਫ਼ਸਰ (ਐੱਸਆਈਓ) ਵਿਵੇਕ ਵਰਮਾ ਅਤੇ ਐਡੀਸ਼ਨਲ ਸਟੇਟ ਇਨਫੋਰਮੈਟਿਕਸ ਅਫ਼ਸਰ (ਏਐੱਸਆਈਓ) ਧਰਮੇਸ਼ ਕੁਮਾਰ ਸ਼ਰਮਾ ਵੱਲੋਂ ਇੱਥੇ ਜ਼ਿਲ੍ਹਾ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਜੋ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਦੀਆਂ ਚੱਲ ਰਹੀਆਂ ਸਰਗਰਮੀਆਂ, ਪ੍ਰਾਜੈਕਟਾਂ ਅਤੇ ਪ੍ਰਸ਼ਾਸਕੀ ਕੰਮਕਾਜ ਦਾ ਜਾਇਜ਼ਾ ਲਿਆ ਜਾ ਸਕੇ। ਇਸ ਮੌਕੇ ਅਧਿਕਾਰੀਆਂ ਨੇ ਡੀਸੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਐੱਨਆਈਸੀ ਪ੍ਰਾਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੇ ਡਿਜੀਟਲ ਗਵਰਨੈਂਸ ਪਹਿਲਕਦਮੀਆਂ ਦੀ ਪ੍ਰਗਤੀ, ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਤਕਨਾਲੋਜੀ ਦੀ ਭੂਮਿਕਾ, ਅਤੇ ਐੱਨਆਈਸੀ ਪ੍ਰਾਜੈਕਟਾਂ ਦੇ ਸਫਲਤਾਪੂਰਵਕ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਨਆਈਸੀ ਅਧਿਕਾਰੀ ਵਿਚਕਾਰ ਤਾਲਮੇਲ ’ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਕੇਂਦਰ ਵਿੱਚ ਕੀਤੀਆਂ ਜਾ ਰਹੀਆਂ ਰੋਜ਼ਾਨਾ ਦੀਆਂ ਸਰਗਰਮੀਆਂ ਨੂੰ ਸਮਝਣ ਲਈ ਐੱਨਆਈਸੀ ਅਧਿਕਾਰੀਆਂ (ਡੀਆਈਓ ਜੋਨੀ ਅਤੇ ਏਡੀਆਈਓ ਮੰਜੂ ਪੰਵਾਰ) ਅਤੇ ਸਟਾਫ ਮੈਂਬਰਾਂ ਨਾਲ ਗੱਲਬਾਤ ਦੌਰਾਨ। ਚੱਲ ਰਹੇ ਪ੍ਰਾਜੈਕਟਾਂ, ਤਕਨੀਕੀ ਸਹਾਇਤਾ, ਸਾਫਟਵੇਅਰ ਐਪਲੀਕੇਸ਼ਨਾਂ, ਪ੍ਰਬੰਧਨ ਸਰਗਰਮੀਆਂ ਅਤੇ ਟੀਮ ਵੱਲੋਂ ਦਰਪੇਸ਼ ਸੰਚਾਲਨ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।