ਵਿਦਿਆਰਥਣ ਅੰਜਲੀ ਦਾ ਸਿੱਖਿਆ ਅਧਿਕਾਰੀਆਂ ਨੇ ਕੀਤਾ ਸਨਮਾਨ
ਵਿਦਿਆਰਥਣ ਅੰਜਲੀ ਦਾ ਸਿੱਖਿਆ ਅਧਿਕਾਰੀਆਂ ਨੇ ਕੀਤਾ ਸਨਮਾਨ
Publish Date: Tue, 12 May 2026 04:52 PM (IST)
Updated Date: Tue, 12 May 2026 04:54 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ 10ਵੀਂ ਕਲਾਸ ਦੇ ਨਤੀਜਿਆਂ ’ਚ ਸਕੂਲ ਆਫ ਐਮੀਨੈਂਸ ਬਰਨਾਲਾ ਦੀ ਹੋਣਹਾਰ ਵਿਦਿਆਰਥਣ ਅੰਜਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 650 ’ਚੋਂ 633 ਅੰਕ ਪ੍ਰਾਪਤ ਕਰਕੇ 97.38 ਫੀਸਦੀ ਨਾਲ ਸੂਬੇ ਭਰ ’ਚ 12ਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ’ਚ ਚੰਗੇ ਪ੍ਰਾਪਤ ਕਰਨ ’ਤੇ ਵਿਦਿਆਰਥਣ ਦਾ ਸਕੂਲ ਸਟਾਫ਼, ਉੱਚ ਸਿੱਖਿਆ ਅਧਿਕਾਰੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰੀਸ਼ ਬਾਂਸਲ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਰਜਿੰਦਰਪਾਲ ਸਿੰਘ, ਡਾਕਟਰ ਮੁਨੀਸ਼ ਮੋਹਨ ਸ਼ਰਮਾ, ਡੀਆਰਸੀ ਕਮਲਦੀਪ, ਬਲਾਕ ਨੋਡਲ ਅਫ਼ਸਰ ਹਰਪ੍ਰੀਤ ਕੌਰ, ਸੁਰੇਸ਼ਟਾ ਸ਼ਰਮਾ, ਜਸਵਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਆਦਿ ਵੀਹਾਜ਼ਰ ਸਨ। ਮੇਰਾ ਸੁਪਨਾ ਪੀਸੀਐੇੱਸ ਕਰਨ ਦਾ ਹੈ: ਅੰਜਲੀ ਵਿਦਿਆਰਥਣ ਅੰਜਲੀ ਨੇ ਕਿਹਾ ਕਿ ਉਸ ਨੂੰ ਪੂਰੀ ਖੁਸ਼ੀ ਹੈ ਕਿ ਉਹ ਪੂਰੇ ਜਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਆਈ ਹੈ। ਉਸ ਨੇ ਚੰਗੇ ਨਤੀਜਿਆਂ ਲਈ ਸਕੂਲ ਇੰਚਾਰਜ਼ ਸੀਮਾ ਬਾਂਸਲ ਤੇ ਪ੍ਰਿੰਸੀਪਲ ਹਰੀਸ਼ ਬਾਂਸਲ ਸਮੇਤ ਮਾਤਾ ਪਿਤਾ ਦੇ ਸਹਿਯੋਗ ਦਾ ਧੰਨਵਾਦ ਕੀਤਾ। ਉਸ ਦਾ ਪਹਿਲਾਂ ਹੀ ਟਾਰਗੇਟ ਸੀ ਕਿ ਉਹ ਮੈਰਿਟ ਲਿਸਟ ’ਚ ਆਪਣਾ ਨਾਮ ਦਰਜ ਕਰਵਾਏਗੀ। ਉਸ ਨੇ ਦਿਨ ਰਾਤ ਆਪਣੀ ਮਿਹਨਤ ਜਾਰੀ ਰੱਖੀ ਉਸ ਵਲੋਂ ਐਕਸਟਰਾਂ ਕਲਾਸਾਂ ਲਗਾਈਆਂ ਗਈਆਂ। ਉਸ ਦਾ ਸੁਪਨਾ ਹੈ ਕਿ ਉਹ ਪੀਸੀਐਸ ਦੀ ਪੜ੍ਹਾਈ ਕਰੇਗੀ। ਉਸ ਨੇ ਪਲੱਸ ਵਨ ’ਚ ਵੀ ਨਾਨ ਮੈਡੀਕਲ ਲਿਆ ਹੈ। ਉਸ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।