ਡਾ. ਅੰਬੇਡਕਰ ਦੀ ਯਾਦ ’ਚ ਸਮਾਗਮ ਕਰਵਾਇਆ
ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ’ਚ ਸਮਾਗਮ ਕਰਵਾਇਆ
Publish Date: Wed, 15 Apr 2026 05:40 PM (IST)
Updated Date: Wed, 15 Apr 2026 05:42 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ ਭਦੌੜ : ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਦੀਪਗੜ੍ਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਆਗੂਆਂ ਨੇ ਡਾ. ਅੰਬੇਡਕਰ ਦੀ ਤਸਵੀਰ ’ਤੇ ਫੁੱਲ ਮਾਲਾ ਭੇਟ ਕੀਤੀਆਂ ਗਈਆਂ। ਪਿ੍ਰੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਡਾਕਟਰ ਅੰਬੇਡਕਰ ਦੇ ਜੀਵਨ ਸੰਗਰਾਮ, ਸਿੱਖਿਆ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਣ ’ਚ ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਬਾਰੇ ਭਰਵੀਂ ਰੌਸ਼ਨੀ ਪਾਈ। ਸੁਸਾਇਟੀ ਵੱਲੋਂ ਸਰਪੰਚ ਅੰਗਰੇਜ਼ ਸਿੰਘ ਢਿੱਲੋਂ ਨੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਵੰਡੇ। ਇਸ ਮੌਕੇ ਮਾਸਟਰ ਗੁਰਚਰਨ ਸਿੰਘ, ਪੰਚ ਮੁਕੰਦ ਸਿੰਘ, ਪੰਚ ਭਗਵੰਤ ਸਿੰਘ, ਪ੍ਰਧਾਨ ਕਰਮ ਸਿੰਘ ਢਿੱਲੋਂ, ਐੱਸਐੱਮਸੀ ਚੇਅਰਮੈਨ ਮੱਖਣ ਸਿੰਘ, ਗੁਲਜ਼ਾਰ ਸਿੰਘ, ਸੁਸਾਇਟੀ ਚੇਅਰਮੈਨ ਚਮਕੌਰ ਸਿੰਘ, ਪ੍ਰਧਾਨ ਗੋਬਿੰਦ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ ਪੰਚ, ਜਨਰਲ ਸਕੱਤਰ ਰਣਜੀਤ ਸਿੰਘ, ਖਜ਼ਾਨਚੀ ਬਲਰਾਜ ਸਿੰਘ, ਸਕੱਤਰ ਸੁਖਵਿੰਦਰ ਸਿੰਘ, ਮੈਂਬਰ ਗੁਰਤੇਜ ਸਿੰਘ, ਜਸਵੰਤ ਸਿੰਘ ਜੀਵਨ ਸਿੰਘ, ਕਰਮ ਸਿੰਘ ਫੌਜੀ, ਮੱਖਣ ਸਿੰਘ ਆਦਿ ਮੌਜੂਦ ਸਨ।